
ਪੰਜਾਬ ਦੀਆਂ ਮੰਡੀਆਂ ‘ਚ ਵਿਕਣ ਵਾਲੇ ਸਰ੍ਹੋਂ ਦੇ ਤੇਲ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਮੰਡੀਆਂ ‘ਚ ਜ਼ਿਆਦਾਤਰ ਮਿਲਾਵਟੀ ਤੇਲ ਵਿਕ ਰਿਹਾ ਹੈ। ਇਸ ‘ਤੇ ਕਾਰਵਾਈ ਕਰਦੇ ਹੋਏ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਰਜਿਸਟਰਾਰ ਜਨਰਲ ਨੂੰ ਜਾਂਚ ਦੇ ਹੁਕਮ ਦਿੱਤੇ ਹਨ। ਖ਼ਬਰਾਂ ਮੁਤਾਬਕ ਹਾਈਕੋਰਟ ਨੇ ਰਜਿਸਟਰਾਰ ਜਨਰਲ ਨੂੰ 3 ਵੱਡੇ ਬ੍ਰਾਂਡਾਂ ਦੇ ਸਰ੍ਹੋਂ ਦੇ ਤੇਲ ਦੇ ਸੈਂਪਲਾਂ ਨੂੰ ਲੈਬ ਤੋਂ ਟੈਸਟ ਕਰਵਾਉਣ ਦੇ ਹੁਕਮ ਦਿੱਤੇ ਹਨ।ਇਹ ਵੀ ਸਾਹਮਣੇ ਆਇਆ ਹੈ ਕਿ 9 ਸਾਲ ਪਹਿਲਾਂ ਪਾਈ ਗਈ ਉਕਤ ਪਟੀਸ਼ਨ ‘ਤੇ ਹੁਣ ਅਦਾਲਤ ‘ਚ ਸੁਣਵਾਈ ਹੋਈ ਹੈ। ਪਟੀਸ਼ਨ ‘ਚ ਪੁੱਛਿਆ ਗਿਆ ਸੀ ਕਿ 9 ਸਾਲਾਂ ‘ਚ ਮਿਲਾਵਟੀ ਤੇਲ ਵੇਚਣ ਵਾਲਿਆਂ ਖ਼ਿਲਾਫ਼ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ।