
ਇਸਲਾਮਪੁਰਾ, ਮੋਰੈਨਾ ’ਚ ਇਕ ਘਰ ’ਚ ਧਮਾਕਾ ਹੋ ਹਿਆ ਜਿਸ ਕਾਰਨ ਇਕ ਘਰ ਪੂਰੀ ਤਰ੍ਹਾਂ ਤਬਾਹ ਹੋ ਗਿਆ ਅਤੇ ਆਲੇ-ਦੁਆਲੇ ਦੇ ਤਿੰਨ ਘਰਾਂ ਨੂੰ ਹੋਰ ਨੁਕਸਾਨ ਪਹੁੰਚਿਆ। ਧਮਾਕੇ ‘ਚ ਦੋ ਲੋਕਾਂ ਦੇ ਮਕਾਨ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖਦਸ਼ਾ ਹੈ। ਪੁਲਸ ਅਤੇ ਨਗਰ ਨਿਗਮ ਦੇ ਕਰਮਚਾਰੀ ਬਚਾਅ ’ਚ ਲੱਗੇ ਹੋਏ ਹਨ। ਸੂਚਨਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਕਿ ਧਮਾਕਾ ਕਿਸ ਕਾਰਨ ਹੋਇਆ। ਉੱਥੇ ਦੂਜੇ ਪਾਸੇ ਇਲਾਕੇ ਦੇ ਕੁਝ ਲੋਕਾਂ ਨੇ ਦੱਸਿਆ ਕਿ ਸਿਲੰਡਰ ਫਟ ਗਿਆ ਸੀ ਪਰ ਕੁਝ ਲੋਕਾਂ ਦਾ ਕਹਿਣਾ ਹੈ ਕਿ ਘਰ ’ਚ ਪਟਾਕੇ ਬਣਾਏ ਗਏ ਸਨ ਅਤੇ ਉਨ੍ਹਾਂ ਨੂੰ ਸਟੋਰ ਕੀਤਾ ਗਿਆ ਸੀ। ਅੱਗ ਲੱਗਣ ਕਾਰਨ ਉਹ ਫਟ ਗਏ।