
ਪੰਚਾਇਤ ਚੋਣਾਂ ਦੀ ਗਿਣਤੀ ਦੌਰਾਨ ਮੰਗਲਵਾਰ ਰਾਤ ਬਠਿੰਡਾ ਦੇ ਪਿੰਡ ਭੋਡੀਪੁਰਾ ਅਤੇ ਚੱਕ ਫਤਹ ਸਿੰਘ ਵਾਲਾ ਵਿੱਚ ਪੁਲਸ ਅਤੇ ਪਿੰਡ ਵਾਸੀਆਂ ਵਿਚਕਾਰ ਹਿੰਸਕ ਟਕਰਾਅ ਹੋ ਗਿਆ। ਗੁੱਸੇ ‘ਚ ਆਏ ਪਿੰਡ ਵਾਸੀਆਂ ਨੇ ਪੁਲਸ ‘ਤੇ ਪਥਰਾਅ ਕਰ ਦਿੱਤਾ, ਜਿਸ ਨਾਲ ਪੁਲਸ ਨੂੰ ਆਪਣੀ ਸੁਰੱਖਿਆ ਲਈ ਹਵਾਈ ਫਾਇਰਿੰਗ ਕਰਨੀ ਪਈ। ਇਸ ਘਟਨਾ ਵਿੱਚ ਸੀ. ਆਈ. ਏ.-1 ਇੰਚਾਰਜ ਨਵਪ੍ਰੀਤ ਸਿੰਘ ਸਮੇਤ ਚਾਰ ਪੁਲਸ ਮੁਲਾਜ਼ਮ ਜ਼ਖ਼ਮੀ ਹੋਏ। ਇੰਚਾਰਜ ਦੇ ਸਿਰ ‘ਤੇ ਗੰਭੀਰ ਸੱਟ ਲੱਗਣ ਕਾਰਨ ਉਨ੍ਹਾਂ ਨੂੰ ਪੰਜ ਟਾਂਕੇ ਲੱਗੇ।