
ਡਾ. ਅੰਕੁਰ ਗੁਪਤਾ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਮਾਜ ਦੇ ਮਾੜੇ ਅਨਸਰਾ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ਼੍ਰੀਮਤੀ ਜਸਰੂਪ ਕੌਰ ਬਾਠ ਆਈ.ਪੀ.ਐਸ, ਪੁਲਿਸ ਕਪਤਾਨ, ਇੰਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ਼੍ਰੀ ਕੁਲਵਿੰਦਰ ਸਿੰਘ ਵਿਰਕ ਪੀ.ਪੀ.ਐਸ ਉਪ-ਪੁਲਿਸ ਕਪਤਾਨ, ਸਬ-ਡਵੀਜਨ ਨਕੋਦਰ ਦੀ ਅਗਵਾਈ ਹੇਠ ਇੰਸਪੈਕਟਰ ਵਰਿੰਦਰਪਾਲ ਸਿੰਘ ਮੁੱਖ ਅਫਸਰ ਥਾਣਾ ਨੂਰਮਹਿਲ ਦੀ ਪੁਲਿਸ ਵੱਲੋਂ ਥਾਣਾ ਪੁਰਾਣਾ ਸ਼ਾਲਾ ਜਿਲਾ ਗੁਰਦਾਸਪੁਰ ਦੀ ਪੁਲਿਸ ਪਾਰਟੀ ਕੋਲੋ ਧੱਕੇ ਨਾਲ ਦੋਸ਼ੀ ਛੁਡਵਾ ਕੇ ਲੈ ਜਾਣ ਵਾਲੇ ਮੁੱਖ ਦੌਸ਼ੀ ਨੂੰ ਗ੍ਰਿਫਤਾਰ ਕਰਕੇ ਸਫਲਤਾ ਹਾਸਲ ਕੀਤੀ ਗਈ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਕੁਲਵਿੰਦਰ ਸਿੰਘ ਵਿਰਕ ਪੀ.ਪੀ.ਐਸ ਉਪ-ਪੁਲਿਸ ਕਪਤਾਨ, ਸਬ-ਡਵੀਜਨ ਨਕੋਦਰ ਜੀ ਨੇ ਦੱਸਿਆ ਕਿ ਮਿਤੀ 09-03-2024 ਨੂੰ 51 ਸ਼ਸ਼ਪਾਲ ਸਿੰਘ ਥਾਣਾ ਪੁਰਾਣਾ ਸਾਲਾ ਜਿਲਾ ਗੁਰਦਾਸਪੁਰ ਸਮੇਤ ਪੁਲਿਸ ਪਾਰਟੀ ਮੁਕੱਦਮਾ ਨੰਬਰ 12 ਮਿਤੀ 12.02.2024 /ਧ 363,366 IPC PS ਪੁਰਾਣਾ ਸ਼ਾਲਾ ਵਿੱਚ ਨਾਮਜਦ ਦੋਸ਼ੀ ਸੈਫ ਅਲੀ @ ਸੈਫੂ ਪੁੱਤਰ ਯੂਸਫ ਵਾਸੀ ਬੁੰਡਾਲਾ ਨੂੰ ਪਿੰਡ ਚੀਮਾ ਕਲਾਂ ਤੋਂ ਕਾਬੂ ਕਰਕੇ ਲਿਆ ਰਹੇ ਸੀ ਤਾਂ ਨਜਦੀਕ ਚੀਮਾਂ ਚੋਂਕ ਸਾਹਮਣੇ ਤੋਂ ਇੱਕ ਬਲੈਰੋ ਗੱਡੀ ਰੰਗ ਕਾਲਾ ਲਿਆ ਕੇ ਪੁਲਿਸ ਪਾਰਟੀ ਦੀ ਗੱਡੀ ਦੇ ਅੱਗੇ ਲਗਾ ਦਿੱਤੀ ਜਿਸ ਕਾਰਨ ਦੋਨਾਂ ਗੱਡੀਆ ਦੀ ਆਪਸ ਵਿੱਚ ਟੱਕਰ ਹੋ ਗਈ ਅਤੇ ਉਸ ਗੱਡੀ ਵਿੱਚੋਂ ਮੁਹੰਮਦ ਸਿਪਾਹੀ, ਸੈਫਅਲੀ, ਸ਼ਰੀਫ @ ਕਾਕਾ ਸਾਰੇ ਪੁੱਤਰਾਨ ਮੁਹੰਮਦ ਸਾਈ, ਮੁਹੰਮਦ ਸਾਈ ਪੁੱਤਰ ਮੁਹੰਮਦ ਬਖਸ਼ ਵਾਸੀਆਨ ਚੀਮਾ ਕਲਾਂ, ਰਾਂਝਾ @ ਯੂਸਫ ਵਾਸੀ ਬੁੰਡਾਲਾ ਨੇ ਬਾਹਰ ਉੱਤਰ ਕੇ ਜਿਹਨਾਂ ਦੇ ਹੱਥਾਂ ਵਿੱਚ ਬਰਛੇ ਅਤੇ ਡੰਡੇ ਫੜੇ ਹੋਏ ਸਨ ਉਤਰੇ ਜਿਨ੍ਹਾਂ ਨੇ ਗੱਡੀ ਘੇਰ ਕੇ ਜ਼ਬਰਦਸਤੀ ਗੱਡੀ ਦੀ ਤਾਕੀ ਖੋਲ ਕੇ ਗੱਡੀ ਵਿੱਚੋਂ ਹਿਰਾਸਤ ਵਿੱਚ ਲਏ ਸੈਫ ਅਲੀ @ ਸੈਫੂ ਨੂੰ ਉਹਨਾਂ ਦੇ ਰੋਕਣ ਦੇ ਬਾਵਜੂਦ ਧੱਕਾ ਮੁੱਕੀ ਕਰਕੇ ਛੱਡਵਾ ਲਿਆ ਅਤੇ ਆਪਣੇ ਨਾਲ ਗੱਡੀ ਵਿੱਚ ਬਿਠਾ ਕੇ ਲੈ ਗਏ। ਜਿਸ ਸਬੰਧੀ SI ਜਗਜੀਤ ਸਿੰਘ ਥਾਣਾ ਨੂਰਮਹਿਲ ਵੱਲੋ ਮੁਕੱਦਮਾ ਨੰਬਰ 11 ਮਿਤੀ 09-03-2024 ਅ/ਧ 341,353,186,225,120-B IPC ਥਾਣਾ ਨੂਰਮਹਿਲ ਦਰਜ ਰਜਿਸਟਰ ਕੀਤਾ ਗਿਆ ਸੀ। ਜੋ ਮਿਤੀ 03-04-2024 ਨੂੰ ਗੁਪਤਾ ਸੂਚਨਾ ਦੇ ਅਧਾਰ ਤੇ ਰੇਡ ਕਰਕੇ ਉਪਰੋਕਤ ਮੁਕੱਦਮਾ ਦੇ ਮੁੱਖ ਦੋਸ਼ੀ ਮੁਹੰਮਦ ਸਾਈ ਪੁੱਤਰ ਮੁਹੰਮਦ ਬਖਸ਼ ਵਾਸੀ ਚੀਮਾ ਕਲਾਂ ਨੂੰ ਗ੍ਰਿਫਤਾਰ ਕਰਕੇ ਸਫਲਤਾ ਹਾਸਿਲ ਕੀਤੀ ਅਤੇ ਉਸਦਾ ਪੁਲਿਸ ਰਿਮਾਂਡ ਹਾਸਲ ਕਰਕੇ ਉਸਦੇ ਕਬਜਾ ਵਿੱਚੋਂ ਮੋਕਾ ਪਰ ਵਰਤੀ ਬਲੈਰੋ ਗੱਡੀ ਨੰਬਰੀ PB-18-R-2677 ਰੰਗ ਕਾਲਾ ਬ੍ਰਾਮਦ ਕੀਤੀ ਗਈ ਹੈ।