
ਦੱਖਣੀ ਮਿਆਂਮਾਰ ਦੇ ਤਾਨਿਨਥਾਈ ਖੇਤਰ ਵਿਚ ਸੋਮਵਾਰ ਨੂੰ ਤੇਲ ਦੇ ਇਕ ਜਹਾਜ਼ ਵਿਚ ਅੱਗ ਲੱਗ ਗਈ। ਅੱਗ ਲੱਗਣ ਕਾਰਨ ਅੱਠ ਲੋਕਾਂ ਦੀ ਮੌਤ ਹੋ ਗਈ, ਤਿੰਨ ਜ਼ਖਮੀ ਹੋ ਗਏ ਅਤੇ ਇਕ ਲਾਪਤਾ ਹੈ।ਸਥਾਨਕ ਫਾਇਰ ਸਰਵਿਸ ਵਿਭਾਗ ਨੇ ਮੰਗਲਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ।
ਵਿਭਾਗ ਨੇ ਦੱਸਿਆ ਕਿ ਇਹ ਘਟਨਾ ਸਥਾਨਕ ਸਮੇਂ ਅਨੁਸਾਰ ਸੋਮਵਾਰ ਨੂੰ ਸ਼ਾਮ ਸਮੇਂ ਤਨਿਨਥਾਈ ਖੇਤਰ ਦੇ ਦਾਵੇਈ ਟਾਊਨਸ਼ਿਪ ਦੀ ਇੱਕ ਬੰਦਰਗਾਹ ‘ਤੇ ਵਾਪਰੀ, ਜਦੋਂ ਇੱਕ ਤੇਲ ਟੈਂਕਰ ਇੱਕ ਹੋਰ ਤੇਲ ਸਟੋਰੇਜ ਜਹਾਜ਼ ਨੂੰ ਭਰ ਰਿਹਾ ਸੀ ਅਤੇ ਤੇਲ ਸਟੋਰੇਜ ਵਾਲੇ ਜਹਾਜ਼ ਨੂੰ ਅੱਗ ਲੱਗ ਗਈ। ਦਾਵੇਈ ਫਾਇਰ ਸਰਵਿਸ ਡਿਪਾਰਟਮੈਂਟ ਦੇ ਇੱਕ ਅਧਿਕਾਰੀ ਨੇ ਸਿਨਹੂਆ ਨੂੰ ਦੱਸਿਆ,”ਅੱਗ ਕੱਲ੍ਹ ਸ਼ਾਮ ਨੂੰ ਲੱਗੀ ਸੀ ਅਤੇ ਬਹੁਤ ਤੀਬਰ ਸੀ। ਇਸ ਨੂੰ ਉਸ ਰਾਤ ਬਾਅਦ ਵਿੱਚ ਅਸਥਾਈ ਤੌਰ ‘ਤੇ ਬੁਝਾਇਆ ਗਿਆ ਪਰ ਜਹਾਜ਼ ਦੇ ਪੂਰੀ ਤਰ੍ਹਾਂ ਤੇਲ ਨਾਲ ਭਰੇ ਹੋਣ ਕਾਰਨ ਇਹ ਮੁੜ ਭੜਕ ਗਈ। ਇਹ ਅੱਜ ਸਵੇਰੇ ਪੂਰੀ ਤਰ੍ਹਾਂ ਬੁਝਾ ਦਿੱਤੀ ਗਈ।”