
ਮਿਆਂਮਾਰ ਦੇ ਸ਼ਾਨ ਸੂਬੇ ‘ਚ ਮਿਆਂਮਾਰ ਦੇ ਅਧਿਕਾਰੀਆਂ ਨੇ ਵੀਰਵਾਰ ਨੂੰ 180 ਕਿਲੋਗ੍ਰਾਮ ਨਸ਼ੀਲੇ ਪਦਾਰਥ ਜ਼ਬਤ ਕੀਤੇ ਹਨ। ਇੱਕ ਗੁਪਤ ਸੂਚਨਾ ‘ਤੇ ਕਾਰਵਾਈ ਕਰਦੇ ਹੋਏ, ਐਂਟੀ-ਨਾਰਕੋਟਿਕਸ ਪੁਲਸ ਨੇ 16 ਸਤੰਬਰ ਨੂੰ ਪੂਰਬੀ ਸ਼ਾਨ ਰਾਜ ਦੇ ਮੋਂਗਪਿੰਗ ਟਾਊਨਸ਼ਿਪ ਵਿੱਚ ਇੱਕ ਵਾਹਨ ਦੀ ਤਲਾਸ਼ੀ ਲਈ। ਇਸ ਦੌਰਾਨ 100 ਕਿਲੋ ਆਈਸੀਈ (ਮੇਥਾਮਫੇਟਾਮਾਈਨ) ਜ਼ਬਤ ਕੀਤੀ, ਅਤੇ ਦੋ ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ।
ਸਿਨਹੂਆ ਨਿਊਜ਼ ਏਜੰਸੀ ਨੇ ਸਰਕਾਰੀ ਅਖਬਾਰ ਦਿ ਮਿਆਂਮਾ ਅਲਿਨ ਦੇ ਹਵਾਲੇ ਨਾਲ ਦੱਸਿਆ ਕਿ ਇਸ ਮਾਮਲੇ ਦੇ ਸਬੰਧ ਵਿੱਚ ਹੋਰ ਜਾਂਚ ਦੌਰਾਨ, ਉਸੇ ਟਾਊਨਸ਼ਿਪ ਵਿੱਚ ਇੱਕ ਹੋਰ ਸ਼ੱਕੀ ਵਿਅਕਤੀ ਦੇ ਘਰ ਤੋਂ 50 ਕਿਲੋਗ੍ਰਾਮ ਆਈਸੀਈ ਤੇ 30 ਕਿਲੋਗ੍ਰਾਮ ਕੀਟਾਮਾਈਨ ਜ਼ਬਤ ਕੀਤੀ ਗਈ ਹੈ। ਜਾਂਚ ਤੋਂ ਪਤਾ ਲੱਗਾ ਹੈ ਕਿ ਨਸ਼ੀਲੇ ਪਦਾਰਥ ਕੇਂਗਤੁੰਗ ਟਾਊਨਸ਼ਿਪ ਤੋਂ ਸ਼ਾਨ ਰਾਜ ਦੇ ਮੋਂਗਪਿਆਕ ਟਾਊਨਸ਼ਿਪ ਵਿਚ ਲਿਜਾਏ ਜਾ ਰਹੇ ਸਨ। ਸਥਾਨਕ ਮੀਡੀਆ ਰਿਪੋਰਟਾਂ ਦੇ ਅਨੁਸਾਰ, ਸ਼ੱਕੀਆਂ ‘ਤੇ ਦੇਸ਼ ਦੇ ਕਾਨੂੰਨਾਂ ਦੇ ਤਹਿਤ ਦੋਸ਼ ਲਗਾਏ ਗਏ ਹਨ ਅਤੇ ਹੋਰ ਜਾਂਚ ਜਾਰੀ ਹੈ।