
ਹਰਿਆਣਾ ਦੇ ਫਰੀਦਾਬਾਦ ‘ਚ ਲੋਕਾਂ ਨੂੰ ‘ਹਨੀਟ੍ਰੈਪ’ ਵਿਚ ਫਸਾਉਣ ਦਾ ਝਾਂਸਾ ਦੇ ਕੇ ਪੈਸੇ ਵਸੂਲਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਗਿਰੋਹ ਦੇ 5 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਬੁਲਾਰੇ ਨੇ ਦੱਸਿਆ ਕਿ ਗ੍ਰਿਫ਼ਤਾਰ ਦੋਸ਼ੀਆਂ ਦੀ ਪਛਾਣ ਸਾਨੀਆ (23), ਰੇਸ਼ਮਾ (45), ਰਹੀਸ਼ (48), ਇਰਫਾਨ (27) ਅਤੇ ਫਰੀਦ (27) ਵਜੋਂ ਹੋਈ ਹੈ। ਪੁਲਸ ਅਨੁਸਾਰ ਸਾਨੀਆ ਅਤੇ ਇਰਫਾਨ ਪਿੰਡ ਫਤਿਹਪੁਰਤਗਾ ਦੇ ਵਸਨੀਕ ਹਨ ਜਦੋਂਕਿ ਰਹੀਸ਼ ਅਤੇ ਫਰੀਦ ਕੁਰੈਸ਼ੀਪੁਰ ਅਤੇ ਰੇਸ਼ਮਾ ਧੌਜ ਪਿੰਡ ਦੇ ਵਸਨੀਕ ਹਨ।
ਪੁਲਸ ਨੇ ਦੱਸਿਆ ਕਿ ਰਹੀਸ਼ ਲੱਕੜ ਦਾ ਕੰਮ ਕਰਦਾ ਹੈ, ਫਰੀਦ ਦੀ ਮੀਟ ਦੀ ਦੁਕਾਨ ਹੈ, ਇਰਫਾਨ ਮਜ਼ਦੂਰੀ ਦਾ ਕੰਮ ਕਰਦਾ ਹੈ ਅਤੇ ਦੋਵੇਂ ਔਰਤਾਂ ਘਰੇਲੂ ਕੰਮ ਕਰਦੀਆਂ ਹਨ। ਪੁਲਸ ਅਨੁਸਾਰ 10 ਤੋਂ 12 ਮੁਲਜ਼ਮ ਮਿਲ ਕੇ ‘ਹਨੀਟ੍ਰੈਪ’ ਗਿਰੋਹ ਨੂੰ ਚਲਾਉਂਦੇ ਹਨ।