
ਛੱਤੀਸਗੜ੍ਹ ਦੇ ਬਲਰਾਮਪੁਰ ਜ਼ਿਲ੍ਹੇ ਵਿਚ ਛੱਤੀਸਗੜ੍ਹ ਹਥਿਆਰਬੰਦ ਬਲ ਦੇ ਜਵਾਨ ਵੱਲੋਂ ਆਪਣੀ ਸਰਵਿਸ ਰਾਈਫਲ ਨਾਲ ਗੋਲੀਬਾਰੀ ਕੀਤੇ ਜਾਣ ਕਾਰਨ 2 ਜਵਾਨਾਂ ਦੀ ਮੌਤ ਹੋ ਗਈ ਅਤੇ 2 ਹੋਰ ਜ਼ਖਮੀ ਹੋ ਗਏ। ਪੁਲਸ ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਅੱਜ ਸਵੇਰੇ ਜ਼ਿਲ੍ਹੇ ਦੇ ਸਮਰੀ ਥਾਣਾ ਖੇਤਰ ਦੇ ਅਧੀਨ ਪੈਂਦੇ ਪਿੰਡ ਭੂਟਾਹੀ ਵਿਚ ਸਥਿਤ ਸੀਏਐੱਫ ਦੀ 11ਵੀਂ ਬਟਾਲੀਅਨ ਦੇ ਕੈਂਪ ਵਿਚ ਸਿਪਾਹੀ ਅਜੈ ਸਿਦਾਰ ਨੇ ਆਪਣੀ ਸਰਵਿਸ ਇਨਸਾਸ ਰਾਈਫਲ ਨਾਲ ਗੋਲੀਬਾਰੀ ਕੀਤੀ। ਇਸ ਘਟਨਾ ‘ਚ ਜਵਾਨ ਰੁਪੇਸ਼ ਪਟੇਲ ਅਤੇ ਸੰਦੀਪ ਪਾਂਡੇ ਸ਼ਹੀਦ ਹੋ ਗਏ ਅਤੇ ਜਵਾਨ ਅੰਬੂਜ ਸ਼ੁਕਲਾ ਅਤੇ ਰਾਹੁਲ ਬਘੇਲ ਜ਼ਖਮੀ ਹੋ ਗਏ।