ਆਵਾਰਾ ਕੁੱਤੇ ਨੇ 4 ਸਾਲਾ ਬੱਚੇ ਨੂੰ ਵੱਢਿਆ

ਤਾਮਿਲਨਾਡੂ ‘ਚ ਆਵਾਰਾ ਕੁੱਤੇ ਵੱਲੋਂ ਵੱਢੇ ਗਏ 4 ਸਾਲਾ ਬੱਚੇ ਦੀ ਬੁੱਧਵਾਰ ਨੂੰ ਰੇਬੀਜ਼ ਕਾਰਨ ਮੌਤ ਹੋ ਗਈ। ਬੱਚੇ ਨੂੰ 27 ਜੂਨ ਨੂੰ ਕੁੱਤੇ ਨੇ ਵੱਢਿਆ ਸੀ। ਬੱਚੇ ਦਾ ਨਾਮ ਨਿਰਮਲ ਸੀ ਅਤੇ ਉਹ ਤਾਮਿਲਨਾਡੂ ਦੇ ਰਾਨੀਪੇਟ ਜ਼ਿਲ੍ਹੇ ਦੇ ਅਰਕੋਨਾਮ ਦਾ ਰਹਿਣ ਵਾਲਾ ਸੀ। ਮੁੰਡੇ ਨੂੰ ਘਰ ਦੇ ਨੇੜੇ ਸੜਕ ‘ਤੇ ਖੇਡਦੇ ਸਮੇਂ ਆਵਾਰਾ ਕੁੱਤੇ ਨੇ ਵੱਢ ਲਿਆ। ਉਸ ਨੂੰ ਉਦੋਂ ਤੋਂ ਚੇਂਗਲਪੱਟੂ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ। ਹਾਲਾਂਕਿ ਹਸਪਤਾਲ ‘ਚ ਉਸ ਦੀ ਹਾਲਤ ‘ਚ ਕੋਈ ਸੁਧਾਰ ਨਹੀਂ ਹੋਇਆ ਅਤੇ ਬੁੱਧਵਾਰ ਸਵੇਰੇ ਉਸ ਦੀ ਮੌਤ ਹੋ ਗਈ।

ਤਾਮਿਲਨਾਡੂ ਦੇ ਜਨਤਕ ਸਿਹਤ ਰਿਕਾਰਡਾਂ ਜੂਨ ਤੱਕ ਸੂਬੇ ‘ਚ 22 ਲੋਕਾਂ ਦੀ ਰੇਬੀਜ਼ ਨਾਲ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ 2.42 ਲੱਖ ਕੁੱਤਿਆਂ ਦੇ ਵੱਢਣ ਦੇ ਮਾਮਲੇ ਸਾਹਮਣੇ ਆਏ ਹਨ। 2023 ਵਿਚ ਰੇਬੀਜ਼ ਕਾਰਨ 18 ਮੌਤਾਂ ਹੋਈਆਂ ਪਰ ਸੂਬੇ ਵਿਚ ਕੁੱਤਿਆਂ ਦੇ ਵੱਢਣ ਦੇ 4.43 ਲੱਖ ਮਾਮਲੇ ਦਰਜ ਹੋਏ। 2023 ‘ਚ ਸ਼ਹਿਰ ਦੇ ਦੋ ਵੱਡੇ ਸਰਕਾਰੀ ਹਸਪਤਾਲਾਂ – ਸਰਕਾਰੀ ਸਟੈਨਲੀ ਮੈਡੀਕਲ ਕਾਲਜ ਹਸਪਤਾਲ ਅਤੇ ਰਾਜੀਵ ਗਾਂਧੀ ਸਰਕਾਰੀ ਜਨਰਲ ਹਸਪਤਾਲ ਨੇ ਕੁੱਤੇ ਦੇ ਵੱਢਣ ਕਰ ਕੇ ਘੱਟੋ-ਘੱਟ 5,500-6,000 ਵਿਅਕਤੀਆਂ ਦਾ ਇਲਾਜ ਕੀਤਾ। ਡਾਕਟਰਾਂ ਦਾ ਕਹਿਣਾ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਇਹ ਗਿਣਤੀ ਸਥਿਰ ਰਹੀ ਹੈ। ਤਾਮਿਲਨਾਡੂ ਸਰਕਾਰ ਵਲੋਂ ਕਰਵਾਏ ਗਏ ਇਕ ਅਧਿਐਨ ‘ਚ ਖ਼ੁਲਾਸਾ ਕੀਤਾ ਹੈ ਕਿ 2018 ਅਤੇ 2022 ਦਰਮਿਆਨ ਤਾਮਿਲਨਾਡੂ ਵਿਚ ਰੇਬੀਜ਼ ਨਾਲ ਮਰਨ ਵਾਲੇ ਅੱਧੇ ਤੋਂ ਵੱਧ ਲੋਕਾਂ ਦਾ ਰੇਬੀਜ਼ ਦੇ ਵਿਰੁੱਧ ਟੀਕਾਕਰਨ ਨਹੀਂ ਕੀਤਾ ਗਿਆ ਸੀ। 

Leave a Reply

Your email address will not be published. Required fields are marked *