
ਬਿਹਾਰ ਦੇ ਸੁਪੌਲ ਜ਼ਿਲੇ ਦੇ ਤ੍ਰਿਵੇਣੀਗੰਜ ਦੇ ਲਾਲਪੱਟੀ ਸਥਿਤ ਸੇਂਟ ਜੌਹਨ ਬੋਰਡਿੰਗ ਸਕੂਲ ਵਿੱਚ ਅੱਜ ਇੱਕ ਹੈਰਾਨ ਕਰਨ ਵਾਲੀ ਘਟਨਾ ਵਾਪਰੀ। ਨਰਸਰੀ ਕਲਾਸ ‘ਚ ਪੜ੍ਹਦਾ 5 ਸਾਲ ਦਾ ਬੱਚਾ ਬੈਗ ‘ਚ ਹਥਿਆਰ ਲੈ ਕੇ ਸਕੂਲ ਪਹੁੰਚਿਆ ਸੀ। ਪ੍ਰਾਥਣਾ ਤੋਂ ਪਹਿਲਾਂ ਨਰਸਰੀ ਦੇ ਵਿਦਿਆਰਥੀ ਨੇ ਤੀਜੀ ਜਮਾਤ ਦੇ 10 ਸਾਲਾ ਵਿਦਿਆਰਥੀ ਆਸਿਫ਼ ‘ਤੇ ਗੋਲੀ ਚਲਾ ਦਿੱਤੀ। ਗੋਲੀ ਆਸਿਫ਼ ਦੇ ਖੱਬੇ ਹੱਥ ਵਿੱਚ ਲੱਗੀ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ।
ਆਸਿਫ ਨੂੰ ਤੁਰੰਤ ਤ੍ਰਿਵੇਣੀਗੰਜ ਦੇ ਸਬ-ਡਵੀਜ਼ਨਲ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਕੂਲ ਪ੍ਰਸ਼ਾਸਨ ‘ਤੇ ਵੀ ਸਵਾਲ ਚੁੱਕੇ ਜਾ ਰਹੇ ਹਨ ਕਿ ਇੰਨੀ ਵੱਡੀ ਲਾਪਰਵਾਹੀ ਕਿਵੇਂ ਹੋ ਗਈ।