
ਉੱਪ ਰਾਜਪਾਲ ਨੂੰ ਵੱਧ ਸ਼ਕਤੀਆਂ ਸੌਂਪਣ ਸਮੇਤ ਕੇਂਦਰ ਸ਼ਾਸਿਤ ਪ੍ਰਦੇਸ਼ ਨਾਲ ਸੰਬੰਧਤ ਕਈ ਮੁੱਦਿਆਂ ‘ਤੇ ਚਰਚਾ ਲਈ ਜੰਮੂ ਕਸ਼ਮੀਰ ਦੇ ਵਿਰੋਧੀ ਦਲਾਂ ਦੀ ਅਗਲੇ ਮਹੀਨੇ ਹੋਣ ਵਾਲੀ ਬੈਠਕ ਸ਼ਨੀਵਾਰ ਨੂੰ ਮੁਲਤਵੀ ਕਰ ਦਿੱਤੀ ਗਈ ਹੈ। ਮਾਕਪਾ ਦੇ ਸੀਨੀਅਰ ਨੇਤਾ ਐੱਮ.ਵਾਈ. ਤਾਰਿਗਾਮੀ ਨੇ ਇਸ ਦੀ ਜਾਣਕਾਰੀ ਦਿੱਤੀ। ਤਾਰਿਗਾਮੀ ਨੇ ਦੱਸਿਆ ਕਿ ਬੈਠਕ 7 ਅਗਸਤ ਨੂੰ ਹੋਣੀ ਸੀ, ਜਿਸ ਲਈ ਹੁਣ ਤੱਕ ਕੋਈ ਨਵੀਂ ਤਾਰੀਖ਼ ਤੈਅ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਨੈਸ਼ਨਲ ਕਾਨਫਰੰਸ ਦੇ ਮੁਖੀ ਫਾਰੂਕ ਅਬਦੁੱਲਾ ਦੇ ਇਸ ਬੈਠਕ ‘ਚ ਸ਼ਾਮਲ ਹੋਣ ‘ਚ ਅਸਮਰੱਥਤਾ ਜਤਾਏ ਜਾਣ ਤੋਂ ਬਾਅਦ ਇਸ ਨੂੰ ਮੁਲਤਵੀ ਕੀਤਾ ਗਿਆ ਹੈ।
ਤਾਰਿਗਾਮੀ ਨੇ ਕਿਹਾ,”ਨੈਸ਼ਨਲ ਕਾਨਫਰੰਸ ਦੇ ਮੁਖੀ ਡਾ. ਫਾਰੂਕ ਅਬਦੁੱਲਾ ਨੇ ਜੰਮੂ ‘ਚ 7 ਅਗਸਤ ਨੂੰ ਹੋਣ ਵਾਲੀ ਬੈਠਕ ‘ਚ ਸ਼ਾਮਲ ਹੋਣ ‘ਚ ਅਸਮਰੱਥਤਾ ਜਤਾਈ ਅਤੇ ਇਸ ਨੂੰ ਮੁਲਤਵੀ ਕਰਨ ਦਾ ਸੁਝਾਅ ਦਿੱਤਾ। ਇਸ ਲਈ ਇਹ ਬੈਠਕ ਮੁਲਤਵੀ ਕੀਤੀ ਜਾਂਦੀ ਹੈ।” ਇਹ ਬੈਠਕ ਜੰਮੂ ਕਸ਼ਮੀਰ ਨਾਲ ਸੰਬੰਧਤ ਮੁੱਦਿਆਂ ‘ਤੇ ਚਰਚਾ ਕਰਨ ਲਈ ਬੁਲਾਈ ਗਈ ਸੀ, ਜਿਸ ‘ਚ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਸਰਕਾਰ ਦੇ ਕੰਮਕਾਜ ਦੇ ਨਿਯਮ, 2019 ‘ਚ ਸੋਧ ਵੀ ਕੀਤਾ ਸੀ।