
ਜੇਕਰ ਤੁਸੀਂ ਵੀ ਪਹਾੜਾਂ ਦੀ ਸੈਰ ‘ਤੇ ਜਾਣ ਦਾ ਪਲਾਨ ਬਣਾ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਦਰਅਸਲ ਗਰਮੀ ਦਾ ਮੌਸਮ ਹੈ ਅਤੇ ਜ਼ਿਆਦਾਤਰ ਸੈਲਾਨੀ ਪਹਾੜਾਂ ਦੀ ਸੈਰ ‘ਤੇ ਜਾਂਦੇ ਹਨ। ਸੈਰ ‘ਤੇ ਜਾਣ ਤੋਂ ਪਹਿਲਾਂ ਤੁਹਾਨੂੰ ਇੱਥੋਂ ਹਿਮਾਚਲ ਪ੍ਰਦੇਸ਼ ਦੇ ਮੌਸਮ ਦਾ ਹਾਲ ਜਾਣ ਲੈਣਾ ਚਾਹੀਦਾ ਹੈ। ਦਰਅਸਲ ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ ਵਿਚ ਮੋਹਲੇਧਾਰ ਮੀਂਹ ਪਿਆ, ਜਿਸ ਤੋਂ ਬਾਅਦ 115 ਸੜਕਾਂ ਆਵਾਜਾਈ ਲਈ ਬੰਦ ਕਰ ਦਿੱਤੀ ਹੈ। ਸ਼ਿਮਲਾ ਮੌਸਮ ਵਿਭਾਗ ਨੇ ਵੀਰਵਾਰ ਨੂੰ ਓਰੇਂਜ ਅਲਰਟ ਜਾਰੀ ਕੀਤਾ ਅਤੇ ਸ਼ੁੱਕਰਵਾਰ ਤੱਕ ਵੱਖ-ਵੱਖ ਥਾਵਾਂ ‘ਤੇ ਮੋਹਲੇਧਾਰ ਮੀਂਹ, ਗਰਜ ਚਮਕ ਨਾਲ ਹੀ ਕੁਝ ਥਾਵਾਂ ‘ਤੇ ਬਿਜਲੀ ਡਿੱਗਣ ਦੀ ਚਿਤਾਵਨੀ ਦਿੱਤੀ ਹੈ। ਸਟੇਟ ਐਮਰਜੈਂਸੀ ਆਪ੍ਰੇਸ਼ਨ ਸੈਂਟਰ ਮੁਤਾਬਕ ਮੀਂਹ ਕਾਰਨ ਮੰਡੀ ਵਿਚ 107, ਚੰਬਾ ‘ਚ 4, ਸੋਲਨ ‘ਚ 3 ਅਤੇ ਕਾਂਗੜਾ ਵਿਚ 1 ਸਮੇਤ ਕੁੱਲ 115 ਸੜਕਾਂ ਆਵਾਜਾਈ ਲਈ ਬੰਦ ਕਰ ਦਿੱਤੀਆਂ ਗਈਆਂ ਹਨ। ਸੂਬੇ ਵਿਚ 212 ਟਰਾਂਸਫਾਰਮਰ ਕੰਮ ਨਹੀਂ ਕਰ ਰਹੇ ਹਨ।