
ਚੰਡੀਗੜ੍ਹ ਦੇ ਅਲਾਂਟੇ ਮਾਲ ਵਿੱਚ ਇਕ 11 ਸਾਲਾ ਮਾਸੂਮ ਬੱਚੇ ਦੀ ਟੁਆਏ ਟਰੇਨ ਤੋਂ ਡਿੱਗ ਕੇ ਹੋਈ ਮੌਤ ਦੀ ਖ਼ਬਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇਸ ਮਾਮਲੇ ਵਿਚ ਪੁਲਸ ਨੇ ਟੁਆਏ ਟਰੇਨ ਦੇ ਮਾਲਕ ਨੂੰ ਗ੍ਰਿਫ਼ਤਾਰ ਕਰਕੇ ਟਰੇਨ ਨੂੰ ਕਬਜੇ ਲੈ ਲਿਆ ਹੈ। ਪੁਲਸ ਨੇ ਮੁਲਜ਼ਮ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਹਾਦਸੇ ਦੀ ਐਕਸਕਲਿਊਸਿਵ ਸੀ. ਸੀ. ਟੀ. ਵੀ. ਵੀ ਸਾਹਮਣੇ ਆਈ ਹੈ। ਸਾਹਮਣੇ ਆਈਆਂ ਤਸਵੀਰਾਂ ਵਿਚ ਸਾਫ਼ ਵਿਖਾਈ ਦੇ ਰਿਹਾ ਹੈ ਕਿ ਕਿਵੇਂ ਸੰਤੁਲਨ ਵਿਗੜਨ ਤੋਂ ਬਾਅਦ ਟਰੇਨ ਦਾ ਡੱਬਾ ਡਿੱਗ ਜਾਂਦਾ ਹੈ ਅਤੇ ਡੱਬੇ ਹੇਠਾਂ 11 ਸਾਲਾ ਸ਼ਹਿਬਾਜ਼ ਦੇ ਆਉਣ ਨਾਲ ਉਸ ਦੀ ਮੌਤ ਹੋ ਜਾਂਦੀ ਹੈ।
ਮਾਮਲੇ ਦੇ ਜਾਂਚ ਅਧਿਕਾਰੀ ਇੰਸਪੈਕਟਰ ਊਸ਼ਾ ਰਾਣੀ ਨੇ ਦੱਸਿਆ ਕਿ ਨਵਾਂਸ਼ਹਿਰ ਦਾ ਇਕ ਪਰਿਵਾਰ ਪਿਛਲੀ ਰਾਤ ਅਲਾਂਟੇ ਮਾਲ ਵਿੱਚ ਘੁੰਮਣ ਆਇਆ ਸੀ। ਇਸ ਵਿੱਚ ਊਨਾ ਦਾ 11 ਸਾਲ ਦਾ ਬੇਟਾ ਸ਼ਹਿਬਾਜ ਨੇ ਟੁਆਏ ਟਰੇਨ ਵਿੱਚ ਡ੍ਰਾਈਵ ਲੈਣ ਦੀ ਇੱਛਾ ਜਤਾਈ। ਇਸੇ ਦੌਰਾਨ ਸ਼ਹਿਬਾਜ ਜਦੋਂ ਟ੍ਰੇਅ ਟਰੇਨ ਵਿੱਚ ਡ੍ਰਾਈਵ ਲੈ ਰਿਹਾ ਸੀ ਤਾਂ ਅਚਾਨਕ ਮੋੜ ਕੱਟਦੇ ਸਮੇਂ ਉਸ ਦਾ ਡਿੱਬਾ ਪਲਟ ਗਿਆ। ਜਿਸ ਦੇ ਚੱਲਦੇ ਉਸ ਦੇ ਸਿਰ ‘ਤੇ ਡੂੰਘੀ ਸੱਟ ਆਈ। ਉਸ ਨੂੰ ਤੁਰੰਤ ਨੇੜੇ ਦੇ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।