
ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ਵਿਚ ਪੰਜਾਬੀ ਫੋਕ ਡਾਂਸ ਐਸ਼ੋਸੀਏਸ਼ਨ ਵੱਲੋਂ ਕਰਵਾਏ ਜਾ ਰਹੇ ਪਹਿਲੇ ਗਿੱਧਾ ਕੱਪ ਨਾਲ ਸੰਬੰਧਿਤ ਇੱਕ ਜ਼ਰੂਰੀ ਮੀਟਿੰਗ ਮਨਦੀਪ ਸਿੰਘ ਦੀ ਅਗਵਾਈ ਵਿਚ ਹੋਈ। ਇਸ ਮੀਟਿੰਗ ਵਿਚ ਔਸ਼ੋਸੀਏਸ਼ਨ ਨਾਲ ਸੰਬੰਧਿਤ ਸਾਰੀਆਂ ਅਕੈਡਮੀਆਂ ਦੇ ਪ੍ਰਤਿਨਿਧ ਸ਼ਾਮਲ ਹੋਏ। ਗਿੱਧਾ ਕੱਪ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਰੁਪਿੰਦਰ ਸਿੰਘ ਨੇ ਦੱਸਿਆ ਕਿ 24 ਅਗਸਤ ਨੂੰ ਬ੍ਰਿਸਬੇਨ ਵਿਚ ਹੋ ਰਹੇ ਕੱਪ ਵਿਚ ਆਸਟ੍ਰੇਲੀਆ, ਨਿਊਜ਼ੀਲੈਂਡ ਤੋਂ ਵੱਖ ਵੱਖ ਵਰਗਾਂ ਵਿਚ ਕੁੱਲ 22 ਟੀਮਾਂ ਹਿੱਸਾ ਲੈ ਰਹੀਆਂ ਹਨ। ਇਸ ਕੱਪ ਵਿਚ ਅੰਤਰ ਰਾਸ਼ਟਰੀ ਪੱਧਰ ਦੇ ਜੱਜ ਅਤੇ ਗਿੱਧੇ ਨਾਲ ਸੰਬੰਧਿਤ ਬਹੁਤ ਨਾਮਵਰ ਹਸਤੀਆਂ ਸ਼ਿਰਕਤ ਕਰ ਰਹੀਆਂ ਹਨ। ਇਸ ਮੌਕੇ ਹਾਜ਼ਰ ਸਮੂਹ ਮੈਂਬਰਾਂ ਨੇ ਸਰਬ ਸੰਮਤੀ ਨਾਲ ਫੋਕ ਡਾਂਸ ਐਸ਼ੋਸੀਏਸ਼ਨ ਬ੍ਰਿਸਬੇਨ ਦਾ ਪੁਨਰ ਗਠਨ ਕਰਨ ਉੱਤੇ ਮੋਹਰ ਲਾਈ।