
ਜਲੰਧਰ (ਦਿਹਾਤੀ) ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ/ਨਸ਼ਾ ਤਸਕਰਾਂ ਤੇ ਪੀ.ਓ (ਭਗੌੜੇ) ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਦੇ ਤਹਿਤ ਸ਼੍ਰੀਮਤੀ ਜਸਰੂਪ ਕੌਰ ਬਾਠ ਆਈ.ਪੀ.ਐਸ, ਪੁਲਿਸ ਕਪਤਾਨ, (ਇੰਨਵੈਸਟੀਗੇਸ਼ਨ) ਜਲੰਧਰ ਦਿਹਾਤੀ ਅਤੇ ਸ੍ਰੀ ਸੁਮਿਤ ਸੂਦ, ਪੀ.ਪੀ.ਐਸ, ਉਪ ਪੁਲਿਸ ਕਪਤਾਨ ਸਬ ਡਵੀਜਨ ਆਦਮਪੁਰ ਜੀ ਦੀ ਅਗਵਾਈ ਹੇਠ ਇੰਸ: ਬਲਜੀਤ ਸਿੰਘ ਮੁੱਖ ਅਫਸਰ ਥਾਣਾ ਪਤਾਰਾ ਦੀ ਪੁਲਿਸ ਪਾਰਟੀ ਨੇ ਇੱਕ ਪੀ.ਓ. ਦੋਸ਼ੀ ਨੂੰ ਗ੍ਰਿਫਤਾਰ ਕਰਕੇ ਸਫਲਤਾ ਹਾਸਲ ਕੀਤੀ ਹੈ।
ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਸੁਮਿਤ ਸੂਦ, ਪੀ.ਪੀ.ਐਸ, ਉਪ ਪੁਲਿਸ ਕਪਤਾਨ ਸਬ ਡਵੀਜ਼ਨ ਆਦਮਪੁਰ ਜੀ ਨੇ ਦੱਸਿਆ ਕਿ ਮੁਕੱਦਮਾ ਨੰਬਰ 82 ਮਿਤੀ 26.04.2018 ਅ/ਧ 406/420/120 ਬੀ ਭ:ਦ: ਥਾਣਾ ਆਦਮਪੁਰ (ਪਤਾਰਾ) ਜਿਲ੍ਹਾ ਜਲੰਧਰ ਵਿੱਚ ਪੀ.ਓ. ਦੋਸ਼ੀ ਕਮਲਪ੍ਰੀਤ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਤੂੰਬੜਭਾਨ ਥਾਣਾ ਤਲਵੰਡੀ ਭਾਈ ਜਿਲ੍ਹਾ ਫਿਰੋਜਪੁਰ ਜਿਸਨੂੰ ਮਿਤੀ 26.02.2024 ਨੂੰ ਬਾ ਅਦਾਲਤ ਸ਼੍ਰੀ ਜਗਿੰਦਰ ਸਿੰਘ JIMC ਜੀ ਦੀ ਕੋਰਟ ਪੀ.ੳ ਕਰਾਰ ਦਿਤਾ ਗਿਆ ਸੀ ਜੋ ਆਪਣੀ ਗ੍ਰਿਫਤਾਰ ਤੋ ਡਰਦਾ ਲੁਕ ਛੁਪ ਕੇ ਰਹਿੰਦਾ ਸੀ ਜਿਸਨੂੰ ਅੱਜ ਮਿਤੀ 30.04.2024 ਨੂੰ ਐਸ ਆਈ ਹਰਮਿੰਦਰ ਸਿੰਘ 567/ਜੇ.ਆਰ ਸਮੇਤ ਪੁਲਿਸ ਪਾਰਟੀ ਗੁਲਮਾਰਗ ਐਵੀਨਿਊ ਰਾਮਾਮੰਡੀ ਜਲੰਧਰ ਤੋਂ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ ਗਿਆ ਹੈ ਜਿਸਨੂੰ ਕੱਲ੍ਹ ਪੇਸ਼ ਅਦਾਲਤ ਕਰਕੇ ਬੰਦ ਜੁਡੀਸ਼ੀਅਲ ਰਿਮਾਂਡ ਪਰ ਬੰਦ ਮਾਡਰਨ ਜੇਲ੍ਹ ਕਪੂਰਥਲਾ ਕਰਵਾਇਆ ਜਾਵੇਗਾ।