ਭਗਤ ਕਬੀਰ ਜਯੰਤੀ ‘ਤੇ ਹੁਸ਼ਿਆਰਪੁਰ ਪਹੁੰਚੇ CM ਮਾਨ

ਭਗਤ ਕਬੀਰ ਜਯੰਤੀ ਮੌਕੇ ਸ਼ਨੀਵਾਰ ਨੂੰ ਹੁਸ਼ਿਆਰਪੁਰ ਵਿਖੇ ਰਾਜ ਪੱਧਰੀ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਮੁੱਖ ਤੌਰ ’ਤੇ ਭਗਵੰਤ ਮਾਨ ਨੇ ਸ਼ਿਰਕਤ ਕੀਤੀ। ਉਨ੍ਹਾਂ ਭਗਤ ਕਬੀਰ ਨੂੰ ਸ਼ਰਧਾਂਜਲੀ ਭੇਂਟ ਕਰਨ ਦੇ ਨਾਲ-ਨਾਲ ਸਿੱਖਿਆ ਪ੍ਰਣਾਲੀ ਵਿੱਚ ਕੀਤੇ ਜਾਣ ਵਾਲੇ ਬਦਲਾਅ ਅਤੇ ਗੋਇੰਦਵਾਲ ਸਾਹਿਬ ਵਿੱਚ 400 ਏਕੜ ਵਿੱਚ ਲਗਾਏ ਜਾਣ ਵਾਲੇ ਸੋਲਰ ਪਲਾਂਟ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਪੰਜਾਬ ‘ਚ UPSC ਦੇ 8 ਸੈਂਟਰ ਖੋਲ੍ਹੇ ਜਾਣਗੇ, ਜਿਸ ਵਿੱਚ ਸ਼ਾਨਦਾਰ ਬਿਲਡਿੰਗ, ਹੋਸਟਲ ਹੋਣਗੇ। ਉਨ੍ਹਾਂ ਕਿਹਾ ਕਿ ਸਾਡੇ ਬੱਚੇ ਕੋਚਿੰਗ ਲੈ ਕੇ ਅਫਸਰ ਬਣਨਗੇ।

CM ਮਾਨ ਨੇ ਕਿਹਾ ਕਿ ਸਰਕਾਰਾਂ ਥਰਮਲ ਪਲਾਂਟ ਵੇਚਦੀਆਂ ਹਨ, ਪਰ ਅਸੀਂ ਉਨ੍ਹਾਂ ਨੂੰ ਖਰੀਦ ਲਿਆ। ਇਸ ਦੀ ਸਮਰੱਥਾ 540 ਮੈਗਾਵਾਟ ਹੈ। 1080 ਕਰੋੜ ਰੁਪਏ ‘ਚ ਖਰੀਦਿਆ। ਜੇਕਰ ਇਸ ਨੂੰ ਬਣਾਇਆ ਜਾਂਦਾ ਹੈ ਤਾਂ ਇਸ ‘ਤੇ 5 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੀ ਲਾਗਤ ਆਵੇਗੀ। ਅਸੀਂ 5 ਹਜ਼ਾਰ ਕਰੋੜ ਰੁਪਏ ਦਾ ਸੌਦਾ 1080 ਕਰੋੜ ਰੁਪਏ ਵਿੱਚ ਲਿਆ। ਪਰ ਖੁਸ਼ੀ ਦੀ ਗੱਲ ਹੈ ਕਿ ਇਸ ਥਰਮਲ ਪਲਾਂਟ ਦੇ ਨਾਲ-ਨਾਲ 400 ਏਕੜ ਜ਼ਮੀਨ ਵੀ ਮੁਫਤ ਦਿੱਤੀ ਗਈ ਹੈ। ਜਿਸ ‘ਤੇ ਪੰਜਾਬ ਸਰਕਾਰ ਦਾ ਸੋਲਰ ਪਲਾਂਟ ਬਣਾਇਆ ਜਾਵੇਗਾ।

ਸੀਐਮ ਮਾਨ ਨੇ ਕਿਹਾ ਕਿ ਸਿੱਖਿਆ ਪ੍ਰਣਾਲੀ ਵਿੱਚ ਬਦਲਾਅ ਦੀ ਲੋੜ ਹੈ। ਉਨ੍ਹਾਂ ਕਿਹਾ ਕਿ 6ਵੀਂ-7ਵੀਂ ਜਮਾਤ ਦੇ ਬੱਚਿਆਂ ਨੂੰ ਫੀਸ ਮੁਆਫ਼ੀ ਬਾਰੇ ਪੜ੍ਹਾਇਆ ਜਾਂਦਾ ਹੈ। ਪਰ ਹੁਣ ਉਸ ਦਾ ਤਰੀਕਾ ਬਦਲਿਆ ਜਾਵੇਗਾ। ਫੀਸ ਮੁਆਫੀ ਰਾਹੀਂ ਹੁਣ ਬੱਚਿਆਂ ਨੂੰ ਸਕੂਲ ਦੀ ਫੀਸ ਉਧਾਰ ਲੈਣੀ ਸਿਖਾਈ ਜਾਵੇਗੀ। ਪੜ੍ਹਾਈ ਤੋਂ ਬਾਅਦ ਸਕੂਲ ਦੀ ਫੀਸ ਵਿਆਜ ਸਮੇਤ ਵਾਪਸ ਕਰ ਦਿੱਤੀ ਜਾਵੇਗੀ। ਸੀਐਮ ਮਾਨ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਬਦਲਾਅ ਹੋਣ ਜਾ ਰਹੇ ਹਨ।

Leave a Reply

Your email address will not be published. Required fields are marked *