ਅਮਰੀਕਾ ‘ਚ ਅਮਿਤ ਪਟੇਲ ਨੂੰ 22 ਮਿਲੀਅਨ ਡਾਲਰ ਦੀ ਚੋਰੀ ਦੇ ਮਾਮਲੇ ‘ਚ ਹੋ ਸਕਦੀ ਹੈ 7 ਸਾਲ ਦੀ ਸਜ਼ਾ

22 ਮਿਲੀਅਨ ਡਾਲਰ ਦੀ ਚੋਰੀ ਦਾ ਗੁਨਾਹ ਕਬੂਲ ਕਰਨ ਵਾਲੇ ਭਾਰਤੀ ਮੂਲ ਦੇ ਅਮਿਤ ਪਟੇਲ ਨੂੰ ਅਮਰੀਕਾ ਵਿਚ 7 ਸਾਲ ਕੈਦ ਦੀ ਸਜ਼ਾ ਸੁਣਾਈ ਜਾ ਸਕਦੀ ਹੈ। ਫਲੋਰੀਡਾ ਦੇ ਜੈਕਸਨਵਿਲ ਸ਼ਹਿਰ ਵਿਚ ਜੈਗੁਆਰਜ਼ ਫੁਟਬਾਲ ਟੀਮ ਦੇ ਸਾਬਕਾ ਮੁਲਾਜ਼ਮ ਅਮਿਤ ਪਟੇਲ ਨੂੰ 30 ਸਾਲ ਦੀ ਸਜ਼ਾ ਹੋ ਸਕਦੀ ਸੀ ਪਰ ਕਿਉਂਕਿ ਉਸ ਨੇ ਜੁਰਮ ਕਬੂਲ ਕਰ ਲਿਆ ਹੈ, ਇਸ ਲਈ ਸੰਭਾਵਨਾ ਹੈ ਕਿ ਅਮਿਤ ਪਟੇਲ ਨੂੰ ਇਸ ਲੰਬੀ ਸਜ਼ਾ ਤੋਂ ਰਾਹਤ ਮਿਲ ਜਾਵੇਗੀ। 12 ਮਾਰਚ ਦਿਨ ਮੰਗਲਵਾਰ ਨੂੰ ਉਸ ਨੂੰ ਸਜ਼ਾ ਸੁਣਾਈ ਜਾਵੇਗੀ।

ਇੱਥੇ ਦੱਸਣਯੋਗ ਹੈ ਕਿ ਅਮਿਤ ਪਟੇਲ ਨੇ ਅਦਾਲਤ ‘ਚ ਦਸੰਬਰ 2023 ‘ਚ ਅਪਰਾਧ ਕਬੂਲ ਕੀਤਾ ਸੀ। ਭਾਰਤ ਦੇ ਗੁਜਰਾਤ ਸੂਬੇ ਨਾਲ ਸਬੰਧਤ ਪਟੇਲ ਨੇ ਜੈਕਸਨਵਿਲੇ ਜੈਗੁਆਰਜ਼ ਫੁੱਟਬਾਲ ਟੀਮ ਦੇ ਵਰਚੁਅਲ ਕ੍ਰੈਡਿਟ ਕਾਰਡ ਪ੍ਰੋਗਰਾਮ ਦੀ ਦੁਰਵਰਤੋਂ ਕਰਕੇ ਲੱਖਾਂ ਡਾਲਰਾਂ ਦੀ ਚੋਰੀ ਕੀਤੀ ਸੀ। ਚੋਰੀ ਕੀਤੇ 22 ਮਿਲੀਅਨ ਡਾਲਰਾਂ ਵਿੱਚੋਂ ਉਸ ਨੇ 5 ਮਿਲੀਅਨ ਡਾਲਰ ਦੀ ਰਕਮ ਆਨਲਾਈਨ ਜੂਆ ਖਿਡਾਉਣ ਵਾਲੀ ਇਕ ਵੈਬਸਾਈਟ ਨੂੰ ਅਦਾ ਕੀਤੇ। ਪਟੇਲ ਨੇ ਦਾਅਵਾ ਕੀਤਾ ਕਿ ਉਹ ਮਾਨਸਿਕ ਤੌਰ ‘ਤੇ ਤੰਦਰੁਸਤ ਨਹੀਂ ਹੈ ਅਤੇ ਅਦਾਲਤ ਨੂੰ ਉਸ ਪ੍ਰਤੀ ਅਨੁਕੂਲ ਰਵੱਈਆ ਦਿਖਾਉਣ ਦੀ ਬੇਨਤੀ ਵੀ ਕੀਤੀ ਸੀ ਪਰ ਅਦਾਲਤ ਨੇ ਉਸ ‘ਤੇ ਵਿਸ਼ਵਾਸ ਕਰਨ ਤੋਂ ਇਨਕਾਰ ਕਰ ਦਿੱਤਾ।

ਫਿਰ ਮਨੋਰੰਜਨ ਲਈ 50 ਲੱਖ ਡਾਲਰ ਦੀ ਰਕਮ ਦੀ ਵੀ ਵਰਤੋਂ ਕੀਤੀ, ਜਿਸ ਵਿਚੋਂ ਉਸ ਨੇ 6 ਲੱਖ ਡਾਲਰ ਦਾ ਸਾਮਾਨ ਐਪਲ ਤੋਂ ਅਤੇ 40 ਹਜ਼ਾਰ ਡਾਲਰ ਦਾ ਸਾਮਾਨ ਐਮਾਜ਼ਾਨ ਤੋਂ ਖ਼ਰੀਦਿਆ। ਇਸ ਤੋਂ ਇਲਾਵਾ ਅਦਾਲਤ ਨੂੰ ਇਹ ਵੀ ਦੱਸਿਆ ਗਿਆ ਕਿ ਇੱਕ ਸੱਟੇਬਾਜ਼ ਬਣ ਚੁੱਕੇ ਅਮਿਤ ਪਟੇਲ ਨੇ ਪ੍ਰਾਈਵੇਟ ਜੈੱਟ ਦੀ ਯਾਤਰਾ ‘ਤੇ ਵੀ 78,800 ਡਾਲਰ ਖ਼ਰਚ ਕੀਤੇ। ਹੈਰਾਨੀ ਦੀ ਗੱਲ ਇਹ ਹੈ ਕਿ ਫਰਵਰੀ 2023 ਵਿੱਚ ਨੌਕਰੀ ਤੋਂ ਕੱਢੇ ਜਾਣ ਤੋਂ ਬਾਅਦ ਵੀ ਅਮਿਤ ਚੋਰੀ ਕੀਤੇ ਪੈਸਿਆਂ ਦੀ ਵਰਤੋਂ ਕਰਦਾ ਰਿਹਾ।

Leave a Reply

Your email address will not be published. Required fields are marked *