
ਕਾਰੋਬਾਰੀ ਵਿਜੇ ਮਾਲਿਆ ਦਾ ਬੇਟਾ ਸਿਧਾਰਥ ਮਾਲਿਆ ਆਪਣੀ ਪ੍ਰੇਮਿਕਾ ਜੈਸਮੀਨ ਨਾਲ ਵਿਆਹ ਕਰਨ ਜਾ ਰਿਹਾ ਹੈ। ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਹਾਲ ਹੀ ਵਿੱਚ ਅਦਾਕਾਰ ਅਤੇ ਮਾਡਲ ਨੇ ਆਪਣੀ ਪ੍ਰੇਮਿਕਾ ਨਾਲ ਇੱਕ ਤਸਵੀਰ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਹੈ।
ਫੋਟੋ ਸ਼ੇਅਰ ਕਰਦੇ ਹੋਏ ਸਿਧਾਰਥ ਨੇ ਕੈਪਸ਼ਨ ‘ਚ ਲਿਖਿਆ, ”ਵਿਆਹ ਦਾ ਹਫਤਾ ਸ਼ੁਰੂ ਹੋ ਗਿਆ ਹੈ। ਫੋਟੋ ‘ਚ ਜੋੜਾ ਇਕ-ਦੂਜੇ ਨੂੰ ਗਲੇ ਲਗਾ ਰਿਹਾ ਹੈ। ਫੋਟੋ ‘ਚ ਸਿਧਾਰਥ ਨੇ ਸਫੇਦ ਰੰਗ ਦੀ ਟੀ-ਸ਼ਰਟ ਪਾਈ ਹੋਈ ਹੈ। ਇਸ ਦੇ ਨਾਲ ਹੀ ਜੈਸਮੀਨ ਫੁੱਲਦਾਰ ਪਹਿਰਾਵੇ ਵਿੱਚ ਬਹੁਤ ਖੂਬਸੂਰਤ ਲੱਗ ਰਹੀ ਸੀ।
ਤੁਹਾਨੂੰ ਦੱਸ ਦੇਈਏ ਕਿ ਸਿਧਾਰਥ ਅਤੇ ਜੈਸਮੀਨ ਦੋਵੇਂ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਕਦੇ ਵੀ ਇਕ-ਦੂਜੇ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਨ ਤੋਂ ਪਿੱਛੇ ਨਹੀਂ ਹਟਦੇ। ਸਿਧਾਰਥ ਦਾ ਜਨਮ ਲਾਸ ਏਂਜਲਸ, ਕੈਲੀਫੋਰਨੀਆ ਵਿੱਚ ਹੋਇਆ ਸੀ। ਉਸਨੇ ਆਪਣਾ ਬਚਪਨ ਲੰਡਨ ਅਤੇ ਸੰਯੁਕਤ ਅਰਬ ਅਮੀਰਾਤ ਵਿੱਚ ਬਿਤਾਇਆ।
ਉਸਨੇ ਲੰਡਨ ਦੀ ਕਵੀਨ ਮੈਰੀ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ। ਸਿਧਾਰਥ ਇੱਕ ਮਸ਼ਹੂਰ ਅਦਾਕਾਰ ਅਤੇ ਮਾਡਲ ਹੈ। ਉਹ ਕਈ ਫਿਲਮਾਂ ਅਤੇ ਟੈਲੀਵਿਜ਼ਨ ਸ਼ੋਅਜ਼ ਵਿੱਚ ਵੀ ਨਜ਼ਰ ਆ ਚੁੱਕਾ ਹੈ।