
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਲਈ ਨਵੇਂ ਆਦੇਸ਼ ਜਾਰੀ ਹੋਏ ਹਨ। ਦੱਸ ਦੇਈਏ ਕਿ ਐੱਸ. ਜੀ. ਪੀ. ਸੀ. ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਹੁਣ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ’ਚ ਮੋਬਾਈਲ ਫੋਨ ਬੰਦ ਕਰਨਾ ਪਵੇਗਾ। ਉਨ੍ਹਾਂ ਕਿਹਾ ਇਸ ਪਵਿੱਤਰ ਅਸਥਾਨ ਨੂੰ ਕੁਝ ਲੋਕ ਪਿਕਨਿਕ ਸਪੋਟ ਸਮਝਦੇ ਹਨ ਅਤੇ ਵੀਡੀਓਗ੍ਰਾਫੀ ਕਰਦੇ ਹਨ। ਸ਼ਰਾਰਤੀ ਲੋਕ ਵੀਡੀਓ ਜਾਂ ਰੀਲ ਬਣਾ ਕੇ ਉਸ ਦੇ ਗੀਤ ਹੋਰ ਤਰ੍ਹਾਂ ਲਗਾ ਦਿੰਦੇ ਹਨ ਜੋ ਪ੍ਰਵਾਨਿਤ ਨਹੀਂ ਹਨ।ਐਡਵੋਕੇਟ ਭਗਵੰਤ ਸਿੰਘ ਸਿਆਲਕਾ ਨੇ ਕਿਹਾ ਅਜਿਹੇ ਲੋਕਾਂ ਕਾਰਨ ਸਾਨੂੰ ਅਜਿਹਾ ਫੈਸਲਾ ਲੈਣਾ ਪਿਆ ਹੈ। ਉਨ੍ਹਾਂ ਕਿਹਾ ਕਿ ਅੱਜ ਕੱਲ੍ਹ ਹਰ ਬੰਦੇ ਕੋਲ ਮੋਬਾਇਲ ਫੋਨ ਹੈ , ਜਿਸ ‘ਚ ਕੈਮਰਾ, ਵੀਡੀਓ ਅਤੇ ਆਡੀਓ ਸਭ ਰਿਕਾਰਡ ਹੁੰਦੀ ਹੈ ਅਤੇ ਲੋਕ ਇਸ ਦਾ ਨਜਾਇਜ਼ ਫਾਇਦਾ ਲੈ ਰਹੇ ਹਨ।