
ਆਬੂ ਧਾਬੀ ਦੇ ਪਹਿਲੇ ਹਿੰਦੂ ਮੰਦਰ ਨੂੰ ਜਨਤਾ ਲਈ ਖੋਲ੍ਹਣ ਦੇ ਇੱਕ ਮਹੀਨੇ ਦੇ ਅੰਦਰ ਹੀ 3.5 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਦਰਸ਼ਨ ਕੀਤੇ। ਮੰਦਰ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਫਰਵਰੀ ਵਿੱਚ ਉਦਘਾਟਨ ਕੀਤੇ ਗਏ ਪ੍ਰਸਿੱਧ ਮੰਦਰ ਨੂੰ 1 ਮਾਰਚ ਨੂੰ ਸੈਲਾਨੀਆਂ ਲਈ ਖੋਲ੍ਹ ਦਿੱਤਾ ਗਿਆ ਸੀ।
ਮੰਦਰ ਦੇ ਇਕ ਬੁਲਾਰੇ ਮੁਤਾਬਕ ਪਹਿਲੇ ਮਹੀਨੇ ਵਿੱਚ ਲਗਭਗ 350,000 ਸ਼ਰਧਾਲੂ ਅਤੇ ਸੈਲਾਨੀ ਪਹੁੰਚੇ, ਜਿਨ੍ਹਾਂ ਵਿੱਚੋਂ 50,000 ਹਰ ਸ਼ਨੀਵਾਰ ਅਤੇ ਐਤਵਾਰ ਨੂੰ ਆਉਂਦੇ ਸਨ। ਇੱਥੇ ਇਹ ਧਿਆਨ ਦੇਣਾ ਮਹੱਤਵਪੂਰਨ ਹੈ ਕਿ ਇਸ ਮੰਦਰ ਵਿਚ ਸੋਮਵਾਰ ਨੂੰ ਨਿੱਜੀ ਪ੍ਰਾਰਥਨਾ ਹੁੰਦੀ ਹੈ। ਇਸ ਇਹ ਸੋਮਵਾਰ ਨੂੰ ਸੈਲਾਨੀਆਂ ਲਈ ਬੰਦ ਹੁੰਦਾ ਹੈ, ਜਿਸ ਦਾ ਮਤਲਬ ਕਿ ਮੰਦਰ ਮਾਰਚ ਦੇ 31 ਦਿਨਾਂ ਵਿੱਚੋਂ ਸਿਰਫ 27 ਦਿਨਾਂ ਲਈ ਹੀ ਸ਼ਰਧਾਲੂਆ ਲਈ ਖੁੱਲਿਆ ਸੀ। ਉਨ੍ਹਾਂ ਅੱਗੇ ਦੱਸਿਆ ਕਿ ਮੰਗਲਵਾਰ ਤੋਂ ਐਤਵਾਰ ਤੱਕ ਹਰ ਸ਼ਾਮ, ਸਵਾਮੀਨਾਰਾਇਣ ਘਾਟ ਦੇ ਕੰਢੇ ‘ਤੇ ਸ਼ਾਮ 7.30 ਵਜੇ ਗੰਗਾ ਆਰਤੀ ਕੀਤੀ ਜਾਂਦੀ ਹੈ, ਜਿਸ ਨੂੰ ਭਾਰਤ ਤੋਂ ਲਿਆਂਦੇ ਗਏ ਗੰਗਾ ਅਤੇ ਯਮੁਨਾ ਦੇ ਪਵਿੱਤਰ ਜਲ ਦੀ ਵਰਤੋਂ ਕਰਕੇ ਬਣਾਇਆ ਗਿਆ ਹੈ।