
ਮੁਕੇਸ਼ ਅੰਬਾਨੀ ਦਾ ਪੁੱਤ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਇਨ੍ਹੀਂ ਦਿਨੀਂ ਆਪਣੇ ਦੂਜੇ ਪ੍ਰੀ-ਵੈਡਿੰਗ ਸੈਲੀਬ੍ਰੇਸ਼ਨ ਨੂੰ ਲੈ ਸੁਰਖੀਆਂ ਬਟੋਰ ਰਹੇ ਹਨ। ਦੋਹਾਂ ਦਾ ਇਹ ਪ੍ਰੀ-ਵੈਡਿੰਗ ਸੈਲੀਬ੍ਰੇਸ਼ਨ ਇਟਲੀ ਵਿਚ ਰੱਖਿਆ ਗਿਆ ਸੀ। ਲਗਜ਼ਰੀ ਕਰੂਜ਼ ‘ਤੇ ਸਮਾਂ ਬਿਤਾਉਣ ਤੋਂ ਬਾਅਦ ਅੰਬਾਨੀ ਪਰਿਵਾਰ ਨੇ ਪੋਰਟੋਫਿਨੋ ਵਿਚ ਆਖ਼ਰੀ ਦਿਨ ਆਪਣੇ ਮਹਿਮਾਨਾਂ ਲਈ ਖ਼ਾਸ ਪ੍ਰਬੰਧ ਕੀਤੇ ਸਨ।
ਜਾਣਕਾਰੀ ਮੁਤਾਬਕ, ਮੁਕੇਸ਼ ਅੰਬਾਨੀ ਨੇ ਆਪਣੇ ਛੋਟੇ ਪੁੱਤ ਦੇ ਵਿਆਹ ਦਾ ਜਸ਼ਨ ਮਨਾਉਣ ਲਈ ਪੂਰਾ ‘ਪੋਰਟੋਫਿਨੋ’ ਇਕ ਦਿਨ ਲਈ ਕਿਰਾਏ ‘ਤੇ ਲਿਆ ਸੀ। ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਅਗਲੇ ਮਹੀਨੇ 7 ਫੇਰੇ ਲੈਣ ਜਾ ਰਹੇ ਹਨ। ਇਹ ਜੋੜਾ 12 ਜੁਲਾਈ ਨੂੰ ਹਮੇਸ਼ਾ ਲਈ ਇਕ-ਦੂਜੇ ਦਾ ਹੋ ਜਾਵੇਗਾ। ਇਸ ਤੋਂ ਪਹਿਲਾਂ ਦੋਵਾਂ ਪਰਿਵਾਰਾਂ ਵਿਚ ਜਸ਼ਨ ਅਤੇ ਖੁਸ਼ੀ ਦਾ ਮਾਹੌਲ ਹੈ।
ਇਸ ਸੈਲੀਬ੍ਰੇਸ਼ਨ ‘ਚ ਫ਼ਿਲਮੀ ਕਲਾਕਾਰ ਵੀ ਪਹੁੰਚੇ ਸਨ, ਜਿਨ੍ਹਾਂ ਵਿਚ ਰਣਬੀਰ ਕਪੂਰ, ਆਲੀਆ ਭੱਟ, ਜਾਨਵੀ ਕਪੂਰ, ਅਨੰਨਿਆ ਪਾਂਡੇ, ਸਾਰਾ ਅਲੀ ਖ਼ਾਨ ਆਦਿ ਵਰਗੇ ਸਿਤਾਰੇ ਹਨ। ਦੂਜਾ ਪ੍ਰੀ-ਵੈਡਿੰਗ ਸੈਲੀਬ੍ਰੇਸ਼ਨ ਵੀ ਖ਼ਤਮ ਹੋ ਗਿਆ ਹੈ ਅਤੇ ਹੁਣ ਇਵੈਂਟ ਦੀਆਂ ਤਸਵੀਰਾਂ ਵੀ ਹੌਲੀ-ਹੌਲੀ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਹਨ।
ਪੋਰਟੋਫਿਨੋ ਦੇ 24 ਰੈਸਟੋਰੈਂਟ ਅਤੇ ਤੋਹਫ਼ੇ ਦੀਆਂ ਦੁਕਾਨਾਂ ਵੀ ਸਿਰਫ਼ ਅੰਬਾਨੀ ਦੇ ਮਹਿਮਾਨਾਂ ਲਈ ਖੋਲ੍ਹੀਆਂ ਗਈਆਂ ਸਨ। ਮਹਿਮਾਨਾਂ ਨੂੰ ਬਿਨਾਂ ਕਿਸੇ ਚਿੰਤਾ ਦੇ ਸ਼ਹਿਰ ਵਿਚ ਘੁੰਮਣ ਦੀ ਇਜਾਜ਼ਤ ਦਿੱਤੀ ਗਈ ਸੀ।