
ਰੂਸੀ ਹਵਾਈ ਰੱਖਿਆ ਪ੍ਰਣਾਲੀਆਂ ਨੇ ਬੇਲਗੋਰੋਡ ਸ਼ਹਿਰ ਅਤੇ ਬੇਲਗੋਰੋਡ ਜ਼ਿਲੇ ‘ਚ 18 ਹਵਾਈ ਹਮਲਿਆਂ ਨੂੰ ਨਾਕਾਮ ਕਰ ਦਿੱਤਾ, ਜਦਕਿ ਇਕ ਵਿਅਕਤੀ ਸ਼ਰੇਪਨਲ ਲੱਗਣ ਨਾਲ ਜ਼ਖਮੀ ਹੋ ਗਿਆ। ਸੂਬਾਈ ਗਵਰਨਰ ਵਿਆਚੇਸਲਾਵ ਗਲੇਡਕੋਵ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।
ਗਲਾਡਕੋਵ ਨੇ ਟੈਲੀਗ੍ਰਾਮ ‘ਤੇ ਕਿਹਾ,”ਸਾਡੀ ਹਵਾਈ ਰੱਖਿਆ ਪ੍ਰਣਾਲੀ ਬੇਲਗੋਰੋਡ ਅਤੇ ਬੇਲਗੋਰੋਡ ਜ਼ਿਲ੍ਹੇ ਵਿੱਚ ਸਰਗਰਮ ਹੋ ਗਈ ਹੈ।” ਸ਼ਹਿਰ ਵੱਲ ਵਧ ਰਹੇ 18 ਹਵਾਈ ਟੀਚਿਆਂ ਨੂੰ ਨਾਕਾਮ ਕਰ ਦਿੱਤਾ ਗਿਆ। ਆਫ਼ਤ ਮੈਡੀਕਲ ਏਜੰਸੀ ਅਨੁਸਾਰ ਇੱਕ ਵਿਅਕਤੀ ਲੱਕ ਨੇੜੇ ਸ਼ਰੇਪਨਲ ਲੱਗਣ ਨਾਲ ਜ਼ਖ਼ਮੀ ਹੈ। ਐਂਬੂਲੈਂਸ ਟੀਮ ਉਸ ਨੂੰ ਸ਼ਹਿਰ ਦੇ ਹਸਪਤਾਲ ਨੰਬਰ-02 ਲੈ ਕੇ ਜਾ ਰਹੀ ਹੈ। ਸਾਰੇ ਲੋੜੀਂਦੇ ਡਾਕਟਰੀ ਇਲਾਜ ਮੁਹੱਈਆ ਕਰਵਾਏ ਜਾ ਰਹੇ ਹਨ।” ਉਨ੍ਹਾਂ ਕਿਹਾ ਕਿ ਬੇਲਗੋਰੋਡ ਜ਼ਿਲੇ ਵਿਚ ਹਵਾਈ ਰੱਖਿਆ ਵਿਭਾਗ ਨੇ ਯੂਕ੍ਰੇਨੀ ਹਥਿਆਰਬੰਦ ਬਲਾਂ ਦੁਆਰਾ ਕੀਤੇ ਗਏ ਹਵਾਈ ਹਮਲੇ ਨੂੰ ਖਾਰਜ ਕਰ ਦਿੱਤਾ ਜਿਸ ਵਿਚ ਡੁਬੋਵੋਏ, ਤਾਵਾਰੋਵੋ ਅਤੇ ਨਿਕੋਲਸਕੋਏ ਦੇ ਪਿੰਡਾਂ ਵਿਚ ਕਈ ਘਰਾਂ ਅਤੇ ਵਾਹਨਾਂ ਨੂੰ ਨੁਕਸਾਨ ਪਹੁੰਚਿਆ।