
ਭਗੌੜੇ ਗੈਂਗਸਟਰ ਹਿਮਾਂਸ਼ੂ ਭਾਊ ਦੇ ਇਕ ਸਾਥੀ ਨੂੰ ਅਮਰੀਕਾ ਵਿਚ ਅਧਿਕਾਰੀਆਂ ਨੇ ਹਿਰਾਸਤ ਵਿਚ ਲੈ ਲਿਆ ਹੈ। ਏਜੰਸੀਆਂ ਹਿਰਾਸਤ ਵਿਚ ਲਏ ਵਿਅਕਤੀ ਨੂੰ ਭਾਰਤ ਵਾਪਸ ਲਿਆਉਣ ਲਈ ਕੋਈ ਕਦਮ ਚੁੱਕਣ ਤੋਂ ਪਹਿਲਾਂ ਉਸ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਅਧਿਕਾਰੀਆਂ ਨੇ ਕਿਹਾ ਕਿ ਇਹ ਸ਼ੱਕ ਹੈ ਕਿ ਸਾਹਿਲ ਕੁਮਾਰ ਨੂੰ ਅਮਰੀਕੀ ਅਧਿਕਾਰੀਆਂ ਨੇ ਹਿਰਾਸਤ ਵਿਚ ਲਿਆ ਹੈ ਜੋ ਵਿਦੇਸ਼ ਤੋਂ ਭਾਊ ਦੇ ਨਾਲ ਮਿਲ ਕੇ ਜਬਰੀ ਵਸੂਲੀ ਦਾ ਰੈਕੇਟ ਚਲਾਉਂਦਾ ਹੈ ਅਤੇ ਹਰਿਆਣਾ ਪੁਲਸ ਨੂੰ ਕਈ ਮਾਮਲਿਆਂ ਵਿਚ ਉਸ ਦੀ ਭਾਲ ਹੈ। ਸਾਹਿਲ ਨੇ ਭਾਰਤ ਤੋਂ ਭੱਜਣ ਲਈ ਫਰਜ਼ੀ ਪਛਾਣ ਅਤੇ ਪਤੇ ਵਾਲੇ ਪਾਸਪੋਰਟ ਦੀ ਵਰਤੋਂ ਕੀਤੀ ਸੀ। ਹਿਰਾਸਤ ਵਿਚ ਲਏ ਗਏ ਵਿਅਕਤੀ ਦੀ ਪਛਾਣ ਸਥਾਪਤ ਹੋਣ ਤੋਂ ਬਾਅਦ ਸੀ.ਬੀ.ਆਈ, ਇੰਟਰਪੋਲ ਇੰਡੀਆ ਦੇ ਰੂਪ ਵਿਚ, ਉਸਦੀ ਵਾਪਸੀ ਲਈ ਅਮਰੀਕੀ ਅਧਿਕਾਰੀਆਂ ਨਾਲ ਤਾਲਮੇਲ ਕਰੇਗੀ, ਜੋ ਕਿ ਉਸ ਦੇਸ਼ ਦੀ ਅਦਾਲਤ ਦੇ ਹੁਕਮ ਤੋਂ ਬਾਅਦ ਸੰਭਵ ਹੋਵੇਗਾ।