
ਅਯੁੱਧਿਆ ਦੇ ਰਾਮ ਮੰਦਰ ਲਈ ਦੁਨੀਆ ਭਰ ਤੋਂ ਕਰੋੜਾਂ ਰੁਪਏ ਦਾ ਦਾਨ ਆ ਰਿਹਾ ਹੈ। ਸਾਰੇ ਰਾਮ ਭਗਤ ਆਪਣੇ ਰਾਮਲੱਲਾ ਦੀ ਦਿਲ ਖੋਲ੍ਹ ਕੇ ਦਾਨ ਕਰਨਾ ਚਾਹੁੰਦੇ ਹਨ। ਅਜਿਹੇ ‘ਚ ਫਤਿਹਪੁਰ ਜੇਲ੍ਹ ‘ਚ ਬੰਦ ਇਕ ਮੁਸਲਿਮ ਕੈਦੀ ਨੇ ਵੀ ਰਾਮਲੱਲਾ ਲਈ ਦਾਨ ਕੀਤਾ ਹੈ। ਫਤਿਹਪੁਰ ਜੇਲ੍ਹ ‘ਚ ਬੰਦ ਮੁਸਲਿਮ ਕੈਦੀ ਜਿਆਉਲ ਹਸਨ ਨੇ ਝਾੜੂ ਲਗਾਉਣ ਦੇ ਬਦਲੇ ਮਿਲੇ ਮਿਹਨਤਾਨੇ ਨਾਲ ਡੇਢ ਮਹੀਨੇ ਦੀ ਕਮਾਈ ਰਾਮਲੱਲਾ ਨੂੰ ਸਮਰਪਿਤ ਕੀਤੀ ਹੈ। ਜਿਆਉਲ ਹਸਨ ਪੁੱਤਰ ਸਿਰਾਜ ਹਸਨ ਫਤਿਹਪੁਰ ਦੀ ਹੀ ਰਾਮਜਾਨਕੀ ਪੁਰਮ ਦਾ ਰਹਿਣ ਵਾਲਾ ਹੈ। ਕੈਦੀ ਦੀ ਬੇਨਤੀ ‘ਤੇ ਜੇਲ੍ਹ ਸੁਪਰਡੈਂਟ ਨੇ 1075 ਰੁਪਏ ਦਾ ਚੈੱਕ ਬਣਵਾ ਕੇ ਕਾਰਸੇਵਕਪੁਰਮ ਭਿਜਵਾਇਆ ਹੈ। ਚੈੱਕ ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲਾਂ 17 ਜਨਵਰੀ ਨੂੰ ਜਾਰੀ ਕੀਤਾ ਗਿਆ ਹੈ। ਕੈਦੀ ਦਾ ਚੈੱਕ ਵੀ ਰਾਮਜਨਮਭੂਮੀ ਤੀਰਥ ਖੇਤਰ ਟਰੱਸਟ ਦੇ ਖਾਤੇ ‘ਚ ਜਮ੍ਹਾ ਕਰ ਦਿੱਤਾ ਗਿਆ ਹੈ।
ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਦਾ ਪ੍ਰੋਗਰਾਮ 22 ਜਨਵਰੀ 2024 ਨੂੰ ਅਯੁੱਧਿਆ ‘ਚ ਹੋਇਆ ਸੀ। ਇਸ ਦੌਰਾਨ ਭਗਵਾਨ ਰਾਮ ਦੇ ਬਾਲ ਰੂਪ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਕੀਤੀ ਗਈ ਸੀ। ਪੀ.ਐੱਮ. ਮੋਦੀ ਇਸ ਸਮਾਰੋਹ ‘ਚ ਮੁੱਖ ਮਹਿਮਾਨ ਸਨ। ਇਸ ਲਈ ਉਨ੍ਹਾਂ ਨੇ 11 ਦਿਨਾਂ ਤੱਕ ਵਿਸ਼ੇਸ਼ ਵਰਤ ਦੀ ਪਾਲਣਾ ਕੀਤੀ ਸੀ। ਜਿਸ ‘ਚ ਉਨ੍ਹਾਂ ਨੇ ਸਿਰਫ਼ ਨਾਰੀਅਲ ਦਾ ਪਾਣੀ ਪੀਤਾ ਅਤੇ ਫਰਸ਼ ‘ਤੇ ਸੁੱਤੇ।