
ਅਰਬਪਤੀ ਮੁਕੇਸ਼ ਅੰਬਾਨੀ ਦੇ ਪੁੱਤਰ ਅਨੰਤ ਅੰਬਾਨੀ ਦਾ ਵਿਆਹ ਰਾਧਿਕਾ ਮਰਚੈਂਟ ਨਾਲ 12 ਜੁਲਾਈ ਨੂੰ ਮੁੰਬਈ ‘ਚ ਹੋਣ ਜਾ ਰਿਹਾ ਹੈ। ਕਥਿਤ ਤੌਰ ‘ਤੇ ਵਿਆਹ ਦੀ ਰਸਮ ਸ਼ਹਿਰ ਦੇ ਬਾਂਦਰਾ-ਕੁਰਲਾ ਕੰਪਲੈਕਸ (ਬੀਕੇਸੀ) ਦੇ ਜੀਓ ਵਰਲਡ ਕਨਵੈਨਸ਼ਨ ਸੈਂਟਰ ਵਿੱਚ ਰਵਾਇਤੀ ਹਿੰਦੂ ਵੈਦਿਕ ਤਰੀਕੇ ਨਾਲ ਆਯੋਜਿਤ ਕੀਤੀ ਜਾਵੇਗੀ।
ਸੇਵ-ਦਿ-ਡੇਟ ਕਾਰਡ ਮੁਤਾਬਕ ਮੁੰਬਈ ‘ਚ ਵਿਆਹ ਸਮਾਗਮ 12 ਜੁਲਾਈ ਤੋਂ 14 ਜੁਲਾਈ ਤੱਕ ਤਿੰਨ ਦਿਨ ਜਾਰੀ ਰਹਿਣ ਵਾਲੇ ਹਨ। ਇਹ ਜਸ਼ਨ ‘ਤੇ 12 ਜੁਲਾਈ ਸ਼ੁੱਕਰਵਾਰ ਨੂੰ ਮੁੱਖ ਵਿਆਹ ਸਮਾਰੋਹ ਜਾਂ ਸ਼ੁਭ ਵਿਆਹ ਨਾਲ ਸ਼ੁਰੂ ਹੋਣਗੇ। ਸ਼ਨੀਵਾਰ, 13 ਜੁਲਾਈ ਨੂੰ ਸ਼ੁਭ ਅਸ਼ੀਰਵਾਦ ਜਾਂ ਬ੍ਰਹਮ ਆਸ਼ੀਰਵਾਦ ਵਜੋਂ ਮਨਾਇਆ ਜਾਵੇਗਾ। 14 ਜੁਲਾਈ ਐਤਵਾਰ ਨੂੰ ਵਿਆਹ ਦੀ ਸ਼ਾਨਦਾਰ ਰਿਸੈਪਸ਼ਨ ਪਾਰਟੀ ਹੋਵੇਗੀ।