ਕੇਦਾਰਨਾਥ ‘ਚ ਹੈਲੀਕਾਪਟਰ ਦੀ ਕੀਤੀ ਗਈ ਐਮਜਰੈਂਸੀ ਲੈਂਡਿੰਗ

ਕੇਦਾਰਨਾਥ ‘ਚ ਇਕ ਨਿੱਜੀ ਕੰਪਨੀ ਦੇ ਹੈਲੀਕਾਪਟਰ ਨੂੰ ਤਕਨੀਕੀ ਗੜਬੜੀ ਕਾਰਨ ਐਮਰਜੈਂਸੀ ਸਥਿਤੀ ‘ਚ ਹੈਲੀਪੈਡ ਤੋਂ ਕੁਝ ਹੀ ਮੀਟਰ ਦੀ ਦੂਰੀ ‘ਤੇ ਉਤਾਰਨਾ ਪਿਆ। ਹੈਲੀਕਾਪਟਰ ‘ਚ 6 ਸ਼ਰਧਾਲੂਆਂ ਸਮੇਤ 7 ਲੋਕ ਸਵਾਰ ਸਨ ਅਤੇ ਸਾਰੇ ਸੁਰੱਖਿਅਤ ਹਨ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਹਾਲਾਂਕਿ ਉਨ੍ਹਾਂ ਦੱਸਿਆ ਕਿ ਹੈਲੀਕਾਪਟਰ ‘ਚ ਸਵਾਰ ਪਾਇਲਟ ਅੇਤ ਸਾਰੇ ਸ਼ਰਧਾਲੂ ਸੁਰੱਖਿਅਤ ਹਨ ਅਤੇ ਸ਼ਰਧਾਲੂਆਂ ਨੂੰ ਭਗਵਾਨ ਕੇਦਾਰਨਾਥ ਦੇ ਦਰਸ਼ਨ ਕਰਵਾ ਦਿੱਤੇ ਗਏ ਹਨ। ਰੁਦਰਪ੍ਰਯਾਗ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ਘਟਨਾ ਸਵੇਰੇ 7 ਵਜੇ ਦੀ ਹੈ, ਜਦੋਂ ਕ੍ਰਿਸਟਲ ਏਵੀਏਸ਼ਨ ਕੰਪਨੀ ਦੇ ਹੈਲੀਕਾਪਟਰ ਨੇ ਗੁਪਤਕਾਸ਼ੀ ਅਤੇ ਸੋਨਪ੍ਰਯਾਗ ਵਿਚਾਲੇ ਸ਼ੇਰਸੀ ਹੈਲੀਪੈਡ ਤੋਂ ਕੇਦਾਰਨਾਥ ਲਈ ਉਡਾਣ ਭਰੀ।

ਪ੍ਰਸ਼ਾਸਨ ਵਲੋਂ ਦੱਸਿਆ ਗਿਆ ਕਿ ਇਸੇ ਵਿਚ ਤਕਨੀਕੀ ਗੜਬੜੀ ਦੀ ਜਾਣਕਾਰੀ ਮਿਲਦੇ ਹੀ ਪਾਇਲਟ ਨੇ ਹੈਲੀਕਾਪਟਰ ਨੂੰ ਕੇਦਾਰਨਾਥ ਹੈਲੀਪੈਡ ਤੋਂ ਕੁਝ ਦੂਰੀ ‘ਤੇ ਐਮਰਜੈਂਸੀ ਸਥਿਤੀ ‘ਚ ਉਤਾਰਿਆ। ਰੁਦਰਪ੍ਰਯਾਗ ਦੇ ਜ਼ਿਲ੍ਹਾ ਅਧਿਕਾਰੀ ਸੌਰਭ ਗਹਿਰਵਾਰ ਨੇ ਕਿਹਾ ਕਿ ਪਾਇਲਟ ਦੀ ਸਮਝਦਾਰੀ ਕਾਰਨ ਇਕ ਵੱਡਾ ਹਾਦਸਾ ਟਲ ਗਿਆ। 

Leave a Reply

Your email address will not be published. Required fields are marked *