
ਸ਼ਨੋ ਦੇਵੀ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਲਈ ਵੱਡੀ ਖਬਰ ਹੈ। ਜੰਮੂ ਅਤੇ ਕਟੜਾ ਵਿਚਕਾਰ ਇਲੈਕਟ੍ਰਿਕ ਬੱਸ ਸੇਵਾ ਸ਼ੁਰੂ ਕੀਤੀ ਗਈ ਹੈ। ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਨੂੰ ਵਾਤਾਵਰਣ ਅਨੁਕੂਲ ਤਰੀਕੇ ਨਾਲ ਸਹੂਲਤ ਪ੍ਰਦਾਨ ਕਰਨ ਲਈ ਜੰਮੂ ਅਤੇ ਕਟੜਾ ਵਿਚਕਾਰ ਈ-ਬੱਸ ਸੇਵਾ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ। ਇਹ ਬੱਸਾਂ ਜੰਮੂ ਸਮਾਰਟ ਸਿਟੀ ਵੱਲੋਂ ਚਲਾਈਆਂ ਜਾ ਰਹੀਆਂ ਹਨ।
ਦੂਜੇ ਪਾਸੇ ਮਾਤਾ ਦੇ ਦਰਸ਼ਨਾਂ ਲਈ ਵੈਸ਼ਨੋ ਦੇਵੀ ਤੀਰਥ ਸਥਾਨ ‘ਤੇ ਆਉਣ ਵਾਲੇ ਸ਼ਰਧਾਲੂਆਂ ਨੂੰ ਹੁਣ ਪ੍ਰਸ਼ਾਦ ਦੇ ਰੂਪ ‘ਚ ਪੌਦਾ ਦਿੱਤਾ ਜਾਵੇਗਾ, ਜਿਸ ਨੂੰ ਸ਼ਰਧਾਲੂ ਨਾ ਸਿਰਫ ਆਪਣੇ ਨਾਲ ਲੈ ਕੇ ਜਾ ਸਕਣਗੇ, ਸਗੋਂ ਕਈ ਸਾਲਾਂ ਤੱਕ ਆਪਣੇ ਕੋਲ ਰੱਖ ਵੀ ਸਕਣਗੇ। ਵਰ੍ਹਿਆਂ ਤੱਕ ਮਾਤਾ ਦਾ ਆਸ਼ੀਰਵਾਦ ਮਹਿਸੂਸ ਕਰਨਗੇ ਅਤੇ ਇਹ ਵਾਤਾਵਰਣ ਲਈ ਵੀ ਬਹੁਤ ਵਧੀਆ ਰਹੇਗਾ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਇਲੈਕਟ੍ਰਿਕ ਬੱਸਾਂ ਜੰਮੂ ਰੇਲਵੇ ਸਟੇਸ਼ਨ ਅਤੇ ਕਟੜਾ ਬੱਸ ਸਟੈਂਡ ਵਿਚਕਾਰ ਚਲਾਈਆਂ ਜਾਣਗੀਆਂ। ਇਸ ਰੂਟ ‘ਤੇ ਕੁੱਲ 100 ਇਲੈਕਟ੍ਰਿਕ ਬੱਸਾਂ ਚੱਲਣਗੀਆਂ। ਇਨ੍ਹਾਂ ਵਿਚੋਂ 75 ਬੱਸਾਂ 9 ਮੀਟਰ ਲੰਮੀਆਂ ਹੋਣਗੀਆਂ ਬਾਕੀ 25 ਬੱਸਾਂ 12 ਮੀਟਰ ਲੰਮੀਆਂ ਹੋਣਗੀਆਂ। 25 ਬੱਸਾਂ ਵਿਚੋਂ 24 ਬੱਸਾਂ ਲੰਮੇ ਰੂਟ ਭਾਵ ਕੱਠੂਆ,ਕਟਰਾ ਅਤੇ ਊਦਮਪੁਰ ਲਈ ਸ਼ੁਰੂ ਕੀਤੀਆਂ ਗਈਆਂ
ਜਾਣਕਾਰੀ ਮੁਤਾਬਕ ਹੁਣ ਲਈ ਇਨ੍ਹਾਂ ਰੂਟਾਂ ‘ਤੇ 15 ਬੱਸਾਂ ਚਲਾਈਆਂ ਜਾ ਰਹੀਆਂ ਹਨ, ਜਿਨ੍ਹਾਂ ਵਿੱਚ ਜੰਮੂ-ਕਟੜਾ ਰੂਟ ‘ਤੇ ਪੰਜ ਈ-ਬੱਸਾਂ ਸ਼ਾਮਲ ਹਨ।” ਲਗਭਗ ਅੱਠ ਈ-ਬੱਸਾਂ, ਜਿਨ੍ਹਾਂ ਵਿੱਚ ਹਰੇਕ ਵਿੱਚ 35 ਯਾਤਰੀਆਂ ਦੀ ਸਮਰੱਥਾ ਹੈ।