
ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ ਨੇ ਸ਼ੁੱਕਰਵਾਰ ਨੂੰ ਸੀਨੀਅਰ ਐਡਵੋਕੇਟ ਕਪਿਲ ਸਿੱਬਲ ਨੂੰ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ (ਐੱਸ.ਸੀ.ਬੀ.ਏ.) ਦਾ ਪ੍ਰਧਾਨ ਚੁਣੇ ਜਾਣ ‘ਤੇ ਵਧਾਈ ਦਿੱਤੀ। ਜੱਜ ਚੰਦਰਚੂੜ ਨੇ ਕਿਹਾ,”ਸ਼੍ਰੀਮਾਨ ਸਿੱਬਲ, ਐੱਸਸੀਬੀਏ ਦੇ ਪ੍ਰਧਾਨ ਵਜੋਂ ਚੁਣੇ ਜਾਣ ‘ਤੇ ਸਾਡੇ ਵਲੋਂ ਹਾਰਦਿਕ ਵਧਾਈ। ਅਸੀਂ ਤੁਹਾਡੇ ਵਲੋਂ ਹੋਰ ਵਰਕਿੰਗ ਕਮੇਟੀ ਦੇ ਮੈਂਬਰਾਂ ਦੀ ਸਹਿਯੋਗ ਦੀ ਉਮੀਦ ਕਰਦੇ ਹਾਂ।” ਚੀਫ਼ ਜਸਟਿਸ ਦਾ ਧੰਨਵਾਦ ਕਰਦੇ ਹੋਏ ਸਿੱਬਲ ਨੇ ਕਿਹਾ,”ਇਹ ਮੇਰੇ ਲਈ ਸਨਮਾਨ ਦੀ ਗੱਲ ਹੈ ਕਿ 22 ਸਾਲ ਬਾਅਦ ਮੈਨੂੰ ਇਹ ਸੇਵਾ ਕਰਨ ਦਾ ਮੌਕਾ ਦਿੱਤਾ ਗਿਆ। ਸਾਡੇ ਵਲੋਂ ਤੁਹਾਨੂੰ ਪੂਰਾ ਸਹਿਯੋਗ ਮਿਲੇਗਾ ਅਤੇ ਇਹ ਬੈਂਚ ਦੇ ਪ੍ਰਤੀ ਸਾਡੀ ਵਚਨਬੱਧਤਾ ਹੈ। ਇਸ ਸਹਿਯੋਗ ਦੇ ਮਾਧਿਅਮ ਨਾਲ ਹੀ ਅਸੀਂ ਏਜੰਡੇ ਨੂੰ ਅੱਗੇ ਵਧਾ ਸਕਦੇ ਹਾਂ।”
ਸਿੱਬਲ ਨੂੰ ਵੀਰਵਾਰ ਨੂੰ ਐੱਸਸੀਬੀਏ ਦਾ ਪ੍ਰਧਾਨ ਚੁਣਿਆ ਗਿਆ। ਸਿੱਬਲ ਤੋਂ ਇਲਾਵਾ, ਸੀਨੀਅਰ ਐਡਵੋਕੇਟ ਆਦਿਸ਼ ਸੀ ਅਗਰਵਾਲਾ, ਪ੍ਰਦੀਪ ਕੁਮਾਰ ਰਾਏ, ਪ੍ਰਿਯਾ ਹਿੰਗੋਰਾਨੀ ਅਤੇ ਐਡਵੋਕੇਟ ਤ੍ਰਿਪੁਰਾਰੀ ਰੇ ਅਤੇ ਨੀਰਜ ਸ਼੍ਰੀਵਾਸਤਵ ਐੱਸਸੀਬੀਏ ਪ੍ਰਧਾਨ ਅਹੁਦੇ ਦੀ ਦੌੜ ‘ਚ ਸ਼ਾਮਲ ਸਨ। ਸੂਤਰਾਂ ਅਨੁਸਾਰ ਵੀਰਵਾਰ ਨੂੰ ਹੋਈਆਂ ਚੋਣਾਂ ‘ਚ ਸਿੱਬਲ ਨੂੰ 1 ਹਜ਼ਾਰ ਤੋਂ ਜ਼ਿਆਦਾ ਵੋਟ ਮਿਲੇ, ਜਦੋਂ ਕਿ ਰਾਏ ਨੂੰ 650 ਤੋਂ ਵੱਧ ਵੋਟ ਮਿਲੇ।