ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਲਾਂਬੜਾ ਦੀ ਪੁਲਿਸ ਵੱਲੋਂ 04 ਚੋਰ ਸਮੇਤ ਚੋਰੀਸ਼ੁਦਾ ਸਮਾਨ ਦੇ ਗ੍ਰਿਫਤਾਰ

ਡਾ:ਅੰਕੁਰ ਗੁਪਤਾ,ਆਈ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਮਾਜ ਦੇ ਭੈੜਾ ਅਨੁਸਰਾ/ਨਸ਼ਾ ਤਸਕਰਾ/ਚੋਰਾਂ ਅਤੇ ਭਗੌੜਿਆਂ ਦੇ ਖਿਲਾਫ ਚਲਾਈ ਗਈ ਵਿਸ਼ੇਸ ਮੁਹਿੰਮ ਤਹਿਤ ਸ਼੍ਰੀਮਤੀ ਜਸਰੂਪ ਕੌਰ ਬਾਠ ਆਈ.ਪੀ.ਐਸ, ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ), ਜਲੰਧਰ ਦਿਹਾਤੀ ਅਤੇ ਸ਼੍ਰੀ ਪਲਵਿੰਦਰ ਸਿੰਘ, ਪੀ.ਪੀ.ਐਸ, ਉੱਪ ਪੁਲਿਸ ਕਪਤਾਨ, ਸਬ ਡਵੀਜਨ ਕਰਤਾਰਪੁਰ ਜਲੰਧਰ ਦਿਹਾਤੀ ਦੀ ਅਗਵਾਈ ਹੇਠ ਸਬ: ਇੰਸਪੈਕਟਰ ਬਲਬੀਰ ਸਿੰਘ ਮੁੱਖ ਅਫਸਰ ਥਾਣਾ ਲਾਂਬੜਾ ਦੀ ਟੀਮ ਵੱਲੋਂ 04 ਚੋਰ ਸਮੇਤ ਚੋਰੀਸ਼ੁਦਾ ਸਮਾਨ ਦੇ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਪਲਵਿੰਦਰ ਸਿੰਘ, ਪੀ.ਪੀ.ਐਸ, ਉੱਪ ਪੁਲਿਸ ਕਪਤਾਨ, ਸਬ ਡਵੀਜਨ ਕਰਤਾਰਪੁਰ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਸਬ: ਇੰਸਪੈਕਟਰ ਬਲਬੀਰ ਸਿੰਘ ਮੁੱਖ ਅਫਸਰ ਨੂੰ ਕੁਲਦੀਪ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਮਕਾਨ ਨੰ 291 ਪੁਲਿਸ ਲਾਈਨ ਜਲੰਧਰ ਥਾਣਾ ਬਾਰਾਦਰੀ ਜਲੰਧਰ ਨੇ ਇਤਲਾਹ ਦਿੱਤੀ ਕਿ ਉਹ ਬਤੌਰ ASI ਮਹਿਕਮਾ ਪੰਜਾਬ ਪੁਲਿਸ ਵਿੱਚ ਕਮਿਸ਼ਨਰੇਟ ਜਲੰਧਰ ਵਿਖੇ ਟ੍ਰੈਫਿਕ ਸਟਾਫ ਵਿੱਚ ਡਿਊਟੀ ਕਰਦਾ ਹੈ ਅਤੇ ਉਹ ਟਾਵਰ ਇਨਕਲੇਵ ਫੇਸ II ਵਡਾਲਾ ਵਿੱਚ ਕੋਠੀ ਨੰ 105 ਬਣਾ ਰਿਹਾ ਹੈ ਜਿਸ ਵਿੱਚ ਮਿਤੀ 24.04.24 ਨੂੰ ਵਕਤ ਕ੍ਰੀਬ 01:20 AM ਰਾਤ ਨਾਮਲੂਮ ਚੋਰਾਂ ਨੇ ਉਸਦੀ ਕੋਠੀ ਵਿੱਚੋਂ ਤਾਰਾਂ ਚੋਰੀ ਕਰ ਲਈਆਂ।ਜਿਸਤੇ ਤੁਰੰਤ ਕਾਰਵਾਈ ਕਰਦੇ ਹੋਏ ਮੁਕੱਦਮਾ ਨੰ 35 ਮਿਤੀ 30.04.2024 ਅ/ਧ-457,380 IPC ਦਰਜ ਰਜਿਸਟਰ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕੀਤੀ ਗਈ। ਦੌਰਾਨੇ ਤਫਤੀਸ਼ ASI ਕਰਨੈਲ ਸਿੰਘ ਵੱਲੋਂ ਸਮੇਤ ਪੁਲਿਸ ਪਾਰਟੀ ਉਕਤ ਮੁਕੱਦਮਾ ਦੇ 04 ਦੋਸ਼ੀਆਂ ਨੂੰ ਹਰਮਨਦੀਪ ਸਿੰਘ ਉਰਫ ਹਰਮਨ ਪੁੱਤ ਬੇਅੰਤ ਸਿੰਘ ਵਾਸੀ ਖਾਂਬਰਾ ਥਾਣਾ ਸਦਰ ਜਲੰਧਰ, ਅਮਨਦੀਪ ਕੁਮਾਰ ਉਰਫ ਗਿਆਨੀ ਪੁੱਤਰ ਤਰਸੇਮ ਲਾਲ ਨੇੜੇ ਡਾਕਖਾਨ ਖੁਰਲਾ ਕਿੰਗਰਾ ਥਾਣਾ ਡਵੀਜਨ ਨੰ 07 ਜਲੰਧਰ, ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਦਲਵਿੰਦਰ ਸਿੰਘ ਅਤੇ ਗੋਬਿੰਦ ਉਰਫ ਬਿੱਲਾ ਪੁੱਤਰ ਜਗੀਰ ਸਿੰਘ ਵਾਸੀਆਨ ਉਸਮਾਨਪੁਰ ਥਾਣਾ ਸਦਰ ਜਲੰਧਰ ਨੂੰ ਉਕਤ ਮੁਕੱਦਮਾ ਵਿੱਚ ਹਸਬ ਜਾਬਤਾ ਅਨੁਸਾਰ ਗਿਫਤਾਰ ਕਰਕੇ ਉਹਨਾਂ ਵੱਲੋਂ ਚੋਰੀ ਕੀਤੀਆਂ ਬਿਜਲੀ ਦੀਆਂ ਤਾਰਾਂ ਬ੍ਰਾਮਦ ਕੀਤੀਆਂ ਗਈਆਂ।ਦੋਸ਼ੀਆਂ ਪਾਸੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।

Posted in Uncategorized

Leave a Reply

Your email address will not be published. Required fields are marked *