
ਸ੍ਰੀ ਅੰਕੁਰ ਗੁਪਤਾ P5, ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨੁਸਰਾਂ/ਨਸ਼ਾ ਤਸਕਰਾਂ ਤੇ ਪੀ.ਓ (ਭਗੌੜੇ) ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਦੇ ਤਹਿਤ ਸ਼੍ਰੀ ਜਸਰੂਪ ਕੌਰ ਬਾਠ 1P5, ਪੁਲਿਸ ਕਪਤਾਨ, (ਇੰਨਵੈਸਟੀਗੇਸ਼ਨ) ਜਲੰਧਰ ਦਿਹਾਤੀ ਅਤੇ ਸ੍ਰੀ ਸੁਮਿਤ ਸੂਦ, ਪੀ.ਪੀ.ਐਸ, DSP ਸਬ ਡਵੀਜਨ ਆਦਮਪੁਰ ਜੀ ਦੀ ਅਗਵਾਈ ਹੇਠ ਇੰਸ: ਬਲਜੀਤ ਸਿੰਘ ਮੁੱਖ ਅਫਸਰ ਥਾਣਾ ਪਤਾਰਾ ਦੀ ਪੁਲਿਸ ਪਾਰਟੀ ਨੇ ਇੱਕ ਪੀ.ਓ. ਦੋਸ਼ੀ ਨੂੰ ਗ੍ਰਿਫਤਾਰ ਕਰਕੇ ਸਫਲਤਾ ਹਾਸਲ ਕੀਤੀ ਹੈ।
ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਸੁਮਿਤ ਸੂਦ, ਪੀ.ਪੀ.ਐਸ, DSP ਸਬ ਡਵੀਜਨ ਆਦਮਪੁਰ ਜੀ ਨੇ ਦੱਸਿਆ ਕਿ ਮੁਕੱਦਮਾ ਨੰਬਰ 77 ਮਿਤੀ 22.12.2019 ਅਧ 379-ਬੀ/34 ਭ:ਦ: ਥਾਣਾ ਪਤਾਰਾ ਜਿਲ੍ਹਾ ਜਲੰਧਰ ਵਿੱਚ ਪੀ.ਓ. ਦੋਸ਼ੀ ਪ੍ਰਿਤਪਾਲ ਸਿੰਘ ਉਰਫ ਲਾਡੀ ਪੁੱਤਰ ਰਸ਼ਪਾਲ ਸਿੰਘ ਵਾਸੀ ਪਿੰਡ ਕੰਧਾਲਾ ਗੁਰੂ ਥਾਣਾ ਭੋਗਪੁਰ ਜਿਲ੍ਹਾ ਜਲੰਧਰ ਜਿਸਨੂੰ ਮਿਤੀ 23.01.2024 ਨੂੰ ਬਾ ਅਦਾਲਤ ਸ਼੍ਰੀ ਜਸਵਿੰਦਰ ਸਿੰਘ ASI ਜੀ ਦੀ ਕੋਰਟ ਪੀ.ੳ ਕਰਾਰ ਦਿਤਾ ਗਿਆ ਸੀ ਜੋ ਆਪਣੀ ਗ੍ਰਿਫਤਾਰ ਤੋ ਡਰਦਾ ਲੁਕ ਛੁਪ ਕੇ ਰਹਿੰਦਾ ਸੀ ਜਿਸਨੂੰ ਅੱਜ ਮਿਤੀ 26.04.2024 ਨੂੰ ਐਸ ਆਈ ਹਰਮਿੰਦਰ ਸਿੰਘ 567/ਜੇ.ਆਰ ਸਮੇਤ ਪੁਲਿਸ ਪਾਰਟੀ ਨਜਦੀਕ ਕਚਹਿਰੀ ਚੋਕ ਜਲੰਧਰ ਤੋਂ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ ਗਿਆ ਹੈ ਜਿਸਨੂੰ ਅੱਜ ਪੇਸ਼ ਅਦਾਲਤ ਕਰਕੇ ਬੰਦ ਜੁਡੀਸ਼ੀਅਲ ਰਿਮਾਂਡ ਪਰ ਬੰਦ ਮਾਡਰਨ ਜੇਲ੍ਹ ਕਪੂਰਥਲਾ ਕਰਵਾਇਆ ਗਿਆ।