
ਪੁਲਾੜ ਵਿਗਿਆਨੀਆਂ ਨੇ ਨੇਪਚੂਨ ਅਤੇ ਯੁਰੇਨਸ ਦੇ ਦੁਆਲੇ ਘੁੰਮਣ ਵਾਲੇ 3 ਨਵੇਂ ਉਪਗ੍ਰਹਿਆਂ ਦਾ ਪਤਾ ਲਗਾਇਆ ਹੈ। ਇਨ੍ਹਾਂ ਉਪਗ੍ਰਹਿਆਂ ਦੀ ਖੋਜ ਹਵਾਈ ਅਤੇ ਚਿਲੀ ‘ਚ ਲਗਾਏ ਗਏ ਸ਼ਕਤੀਸ਼ਾਲੀ ਟੈਲੀਸਕੋਪਸ ਦੀ ਮਦਦ ਨਾਲ ਕੀਤੀ ਗਈ ਹੈ। ਇਸ ਗੱਲ ਦਾ ਐਲਾਨ ਅੰਤਰਰਾਸ਼ਟਰੀ ਐਸਟ੍ਰੋਨਾਮੀਕਲ ਯੂਨੀਅਨ ਮਾਈਨਰ ਪਲੈਨੇਟ ਸੈਂਟਰ ਵੱਲੋਂ ਕੀਤਾ ਗਿਆ ਹੈ। ਵਾਸ਼ਿੰਗਟਨ ਦੇ ਕਾਰਨੀਜ ਇੰਸਟੀਚਿਊਟ ਆਫ਼ ਸਾਇੰਸ ਦੇ ਇਕ ਖਗੋਲ ਵਿਗਿਆਨੀ ਸਕਾਟ ਸ਼ੈਪਰਡ ਨੇ ਦੱਸਿਆ ਕਿ ਨਵੇਂ ਖੋਜੇ ਗਏ ਨੈਪਚੂਨ ਦੇ ਚੰਦਰਮਾ ‘ਚੋਂ ਇਕ ਦਾ ਆਰਬਿਟ ਹੁਣ ਤੱਕ ਦੇ ਖੋਜੇ ਗਏ ਚੰਦਰਮਾ ‘ਚੋਂ ਸਭ ਤੋਂ ਲੰਬਾ ਹੈ। ਇਹ ਨੈਪਚੂਨ ਦਾ ਇਕ ਚੱਕਰ ਲਗਾਉਣ ਲਈ 27 ਸਾਲ ਦਾ ਸਮਾਂ ਲੈਂਦਾ ਹੈ।
ਯੂਰੇਨਸ ਦੇ ਨਵੇਂ ਮਿਲੇ ਚੰਦਰਮਾ ‘ਚੋਂ ਇਕ ਦਾ ਵਿਆਸ ਸਿਰਫ਼ 5 ਮੀਲ ਜਾਂ 8 ਕਿਲੋਮੀਟਰ ਹੈ, ਜੋ ਕਿ ਇਸ ਗ੍ਰਹਿ ਦੇ ਚੰਦਰਮਾ ‘ਚੋਂ ਸਭ ਤੋਂ ਛੋਟਾ ਹੈ। ਸਕਾਟ ਨੇ ਅੱਗੇ ਕਿਹਾ ਕਿ ਸਾਨੂੰ ਅੱਗੇ ਜਾ ਕੇ ਹੋਰ ਵੀ ਚੰਦਰਮਾ ਮਿਲਣ ਦੀ ਉਮੀਦ ਹੈ।