ਛੁੱਟੀ ‘ਤੇ ਗਿਆ ਉਮਰਕੈਦ ਦਾ ਦੋਸ਼ੀ ਵਾਪਸ ਜੇਲ੍ਹ ਨਾ ਆਇਆ

ਉਮਰਕੈਦ ਦੀ ਸਜ਼ਾ ਕੱਟ ਰਿਹਾ ਕੈਦੀ ਜੇਲ੍ਹ ਤੋਂ ਤਿੰਨ ਹਫਤੇ ਦੀ ਛੁੱਟੀ ਲੈ ਕੇ ਗਿਆ ਪਰ ਵਾਪਸ ਨਹੀਂ ਪਰਤਿਆ। ਫਰਵਰੀ ਮਹੀਨੇ ਵਿਚ ਖ਼ਤਮ ਹੋ ਚੁੱਕੀ ਛੁੱਟੀ ਦੇ ਬਾਵਜੂਦ ਕੈਦੀ ਦੇ ਨਾ ਮੁੜਣ ਕਾਰਨ ਜੇਲ੍ਹ ਪ੍ਰਸ਼ਾਸਨ ਨੇ ਉਸ ਖਿਲਾਫ ਪਰਚਾ ਦਰਜ ਕਰਵਾਇਆ ਹੈ। ਕੇਂਦਰੀ ਜੇਲ੍ਹ ਫਿਰੋਜ਼ਪੁਰ ਦੇ ਸਹਾਇਕ ਸੁਪਰੀਡੈਂਟ ਸਰਬਜੀਤ ਸਿੰਘ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਹੈਰੀ ਵਾਸੀ ਸੂਰਜ ਨਗਰੀ, ਅਬੋਹਰ ਦੇ ਖ਼ਿਲਾਫ ਦਸੰਬਰ 2015 ਵਿਚ ਥਾਣਾ ਬਹਾਵਵਾਲਾ ਦੇ ਵਿਚ ਕਤਲ ਦੇ ਦੋਸ਼ ਹੇਠ ਪਰਚਾ ਦਰਜ ਹੋਇਆ ਸੀ। ਇਸ ਤੋਂ ਇਲਾਵਾ ਉਸਦੇ ਖਿਲਾਫ 11 ਹੋਰ ਪਰਚੇ ਦਰਜ ਹਨ। ਦੋਸ਼ੀ ਜੇਲ੍ਹ ਵਿਚ ਉਮਰਕੈਦ ਦੀ ਸਜ਼ਾ ਕੱਟ ਰਿਹਾ ਹੈ। 

23 ਜਨਵਰੀ 2014 ਨੂੰ ਕੈਦੀ ਹਰਪ੍ਰੀਤ ਸਿੰਘ ਹੈਰੀ ਨੂੰ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ‘ਤੇ ਤਿੰਨ ਹਫਤੇ ਦੀ ਪੈਰੋਲ ‘ਤੇ ਭੇਜਿਆ ਗਿਆ ਸੀ ਅਤੇ ਉਸਦੀ ਵਾਪਸੀ ਦੀ ਮਿਤੀ 13 ਫਰਵਰੀ 2024 ਸੀ। 

Leave a Reply

Your email address will not be published. Required fields are marked *