03 ਵਿਅਕਤੀਆ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ 20 ਕਿਲੋ ਬਿਜਲੀ ਦੀਆ ਤਾਰਾ ਕੀਤੀਆ ਬ੍ਰਾਮਦ

ਡਾ. ਅੰਕੁਰ ਗੁਪਤਾ, ਆਈ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨਸਰਾ/ਨਸ਼ਾ ਤਸਕਰਾਂ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀਮਤੀ ਜਸਰੂਪ ਕੌਰ ਬਾਠ, ਆਈ.ਪੀ.ਐਸ, ਪੁਲਿਸ ਕਪਤਾਨ ਤਫਤੀਸ਼ ਜਲੰਧਰ ਦਿਹਾਤੀ ਅਤੇ ਸ਼੍ਰੀ ਸਵਰਨਜੀਤ ਸਿੰਘ, ਪੀ.ਪੀ.ਐਸ, ਉਪ ਪੁਲਿਸ ਕਪਤਾਨ, ਸਬ-ਡਵੀਜ਼ਨ ਫਿਲੋਰ ਜੀ ਦੀ ਅਗਵਾਈ ਹੇਠ, ਇੰਸਪੈਕਟਰ ਮਧੂ ਬਾਲਾ ਮੁੱਖ ਅਫਸਰ ਥਾਣਾ ਗੁਰਾਇਆ ਦੀ ਟੀਮ ਵੱਲੋਂ 20 ਕਿਲੋ ਬਿਜਲੀ ਦੀਆ ਤਾਰਾ ਬ੍ਰਾਮਦ ਕਰਕੇ 03 ਵਿਅਕਤੀਆ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ।
1.
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਵਰਨਜੀਤ ਸਿੰਘ, ਪੀ.ਪੀ.ਐਸ, ਉਪ ਪੁਲਿਸ ਕਪਤਾਨ, ਸਬ- ਡਵੀਜਨ ਫਿਲੋਰ ਜਿਲ੍ਹਾਂ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਮਿਤੀ 20-04-2024 ਨੂੰ ਮੁਦਈ ਮੁਕੱਦਮਾ ਕੁਲਵੰਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪੱਤੀ ਮਾਣੇ ਕੀ ਬੜਾ ਪਿੰਡ ਥਾਣਾ ਗੁਰਾਇਆ ਨੇ ਦੱਸਿਆ ਕਿ ਉਹ ਮਹਿੰਦਰ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਬੜਾ ਪਿੰਡ ਥਾਣਾ ਗੁਰਾਇਆ ਦੀ ਜਮੀਨ ਕਰੀਬ ਪਿਛਲੇ 06 ਸਾਲ ਤੋਂ ਠੇਕੇ ਤੇ ਵਾਹੁੰਦਾ ਬੀਜਦਾ ਹੈ।ਜੋ ਮਿਤੀ 19-04-2024 ਨੂੰ ਵਕਤ ਕਰੀਬ 07 PM ਆਪਣੇ ਖੇਤਾ ਵਿੱਚ ਪਾਣੀ ਵਾਲੀ ਮੋਟਰ ਬੰਦ ਕਰਕੇ ਦਰਵਾਜੇ ਨੂੰ ਤਾਲਾ ਲਗਾ ਕੇ ਘਰ ਚਲਾ ਗਿਆ ਸੀ ਜਦੋਂ ਉਸ ਨੇ ਮਿਤੀ 20-04-2024 ਨੂੰ ਵਕਤ ਕਰੀਬ 08 ਵਜੇ ਸਵੇਰੇ ਮੋਟਰ ਤੇ ਆ ਕੇ ਦੇਖਿਆ ਕਿ ਉਸ ਦੀ ਮੋਟਰ ਦੇ ਕਮਰੇ ਦੇ ਦਰਵਾਜੇ ਦਾ ਤਾਲਾ ਟੁੱਟਾ ਹੋਇਆ ਸੀ ਜਦੋਂ ਉਸ ਨੇ ਅੰਦਰ ਵੜ ਕੇ ਦੇਖਿਆ ਤਾਂ ਸਟਾਟਰ ਤੋਂ ਬੋਰ ਤੱਕ ਜਾਦੀ ਬਿਜਲੀ ਦੀ ਤਾਰ · ਕੋਈ ਨਾ-ਮਲੂਮ ਚੋਰੀ ਕਰਕੇ ਲੈ ਗਿਆ ਸੀ।ਜੋ ਉਸ ਨੂੰ ਪਤਾ ਲੱਗਾ ਕਿ ਇਹ ਚੋਰੀ ਮਿਤੀ 19/20-04-2024 ਦੀ ਦਰਮਿਆਨੀ ਰਾਤ ਨੂੰ ਅਮਿਤ ਕੁਮਾਰ ਪੁੱਤਰ ਤਿਲਕ ਰਾਜ ਵਾਸੀ ਗੁਰਾਇਆ ਅਤੇ ਦੀਪਕ ਵਾਸੀ ਗੁਰਾਇਆਂ ਅਤੇ ਦੋ ਹੋਰ ਅਣਪਛਾਤੇ ਵਿਅਕਤੀਆ ਨੇ ਰਲ ਕੇ ਉਸ ਦੀ ਪਾਣੀ ਵਾਲੀ ਮੋਟਰ ਦੀਆ ਬਿਜਲੀ ਵਾਲੀਆ ਤਾਰਾ ਚੋਰੀ ਕੀਤੀਆ ਹਨ ਅਤੇ ਇਹਨਾਂ ਨੇ ਹੋਰ ਵੀ ਮੋਟਰਾਂ ਤੋਂ ਤਾਰਾ ਚੋਰੀ ਕੀਤੀਆ ਹਨ।ਜਿਸ ਤੇ ਏ.ਐਸ.ਆਈ ਸੁਖਵਿੰਦਰ ਪਾਲ ਚੌਂਕੀ ਇੰਚਾਰਜ ਧੁਲੇਤਾ ਥਾਣਾ ਗੁਰਾਇਆ ਜਿਲ੍ਹਾਂ ਜਲੰਧਰ ਨੇ ਮੁਕੱਦਮਾ ਨੰਬਰ 53 ਮਿਤੀ 20-04-2024 ਅ/ਧ 457,380, ਭ:ਦ: ਥਾਣਾ ਗੁਰਾਇਆ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਦੀ।ਜੋ ਮੁਕੱਦਮਾ ਹਜਾ ਵਿੱਚ ਦੋਸ਼ੀਆਨ ਅਮਿਤ ਕੁਮਾਰ ਪੁੱਤਰ ਤਿਲਕ ਰਾਜ ਵਾਸੀ ਕ੍ਰਿਸ਼ਨਾ ਕਲੋਨੀ ਗੁਰਾਇਆ, ਥਾਣਾ ਗੁਰਾਇਆ, ਮੁਹੰਮਦ ਸਕੀਬ ਪੁੱਤਰ ਨਬੀ ਹੁਸੈਨ ਵਾਸੀ ਸਿਮਰੀਆ ਥਾਣਾ ਦਬਰੀਆ ਜਿਨ੍ਹਾਂ ਦਬਰੀਆ (ਯੂ.ਪੀ) ਹਾਲ ਵਾਸੀ ਅੱਟਾ ਥਾਣਾ ਗੁਰਾਇਆ ਅਤੇ ਦੀਪਕ ਪੁੱਤਰ ਸੁਰੇਸ਼ ਵਾਸੀ ਕਚਨਾਰ ਥਾਣਾ ਇਮਲੀਆ ਜਿਲ੍ਹਾ ਸੀਤਾਪੁਰ (ਉਤਰ ਪ੍ਰਦੇਸ਼) ਹਾਲ ਵਾਸੀ ਕ੍ਰਿਸ਼ਨਾ ਕਲੋਨੀ ਗੁਰਾਇਆ, ਥਾਣਾ ਗੁਰਾਇਆ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ 20 ਕਿਲੋ ਬਿਜਲੀ ਦੀ ਤਾਰ ਬ੍ਰਾਮਦ ਕੀਤੀ ਗਈ।ਜਿਸ ਤੇ ਦੋਸ਼ੀਆਨ ਅਮਿਤ ਕੁਮਾਰ ਪੁੱਤਰ ਤਿਲਕ ਰਾਜ ਵਾਸੀ ਕ੍ਰਿਸ਼ਨਾ ਕਲੋਨੀ ਗੁਰਾਇਆ, ਥਾਣਾ ਗੁਰਾਇਆ, ਮੁਹੰਮਦ ਸਕੀਬ ਪੁੱਤਰ ਨਬੀ ਹੁਸੈਨ ਵਾਸੀ ਸਿਮਰੀਆ ਥਾਣਾ ਦਬਰੀਆ ਜਿਲ੍ਹਾਂ ਦਬਰੀਆ (ਯੂ.ਪੀ) ਹਾਲ ਵਾਸੀ ਅੱਟਾ ਥਾਣਾ ਗੁਰਾਇਆ ਅਤੇ ਦੀਪਕ ਪੁੱਤਰ ਸੁਰੇਸ਼ ਵਾਸੀ ਕਚਨਾਰ ਥਾਣਾ ਇਮਲੀਆ ਜਿਲ੍ਹਾ ਸੀਤਾਪੁਰ, (ਉਤਰ ਪ੍ਰਦੇਸ਼) ਹਾਲ ਵਾਸੀ ਕ੍ਰਿਸ਼ਨਾ ਕਲੋਨੀ ਗੁਰਾਇਆ, ਥਾਣਾ ਗੁਰਾਇਆ ਨੂੰ ਮਾਨਯੋਗ ਇਲਾਕਾ ਮੈਜਿਸਟਰੇਟ ਸਾਹਿਬ ਫਿਲੌਰ ਜੀ ਦੀ ਅਦਾਲਤ ਵਿੱਚ ਪੇਸ਼ ਕਰਕੇ ਦੋਸ਼ੀਆਨ ਉਕਤਾਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ।ਜੋ ਦੋਸ਼ੀਆਨ ਉਕਤਾਨ ਪਾਸੋਂ ਥਾਣਾ ਹਜਾ ਦੇ ਏਰੀਆ ਵਿੱਚ ਹੋਈਆ ਹੋਰ ਵੀ ਚੋਰੀ ਦੀਆ ਵਾਰਦਾਤਾ ਬਾਰੇ ਪੁੱਛ ਗਿੱਛ ਕੀਤੀ ਜਾ ਰਹੀ ਹੈ।