
ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਦੇ ਘਰ ਬਾਹਰ 14 ਅਪ੍ਰੈਲ ਦੀ ਸਵੇਰ ਨੂੰ ਦੋ ਬਾਈਕ ਸਵਾਰ ਆਏ ਅਤੇ ਗੋਲੀਆਂ ਚਲਾ ਦਿੱਤੀਆਂ। ਫਾਇਰਿੰਗ ਮਗਰੋਂ ਉਨ੍ਹਾਂ ਦੇ ਪਰਿਵਾਰ ਤੋਂ ਲੈ ਕੇ ਪ੍ਰਸ਼ੰਸਕਾਂ ਤੱਕ ਹਰ ਕੋਈ ਤਣਾਅ ‘ਚ ਹੈ। ਮੁੰਬਈ ਪੁਲਸ ਨੇ ਗੋਲੀਬਾਰੀ ਕਰਨ ਵਾਲੇ ਦੋਵਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਇਸ ਮਾਮਲੇ ‘ਚ ਆਏ ਦਿਨ ਨਵੇਂ ਅਪਡੇਟਸ ਸਾਹਮਣੇ ਆ ਰਹੇ ਹਨ। ਹੁਣ ਇੱਕ ਹੋਰ ਅਪਡੇਟ ਸਾਹਮਣੇ ਆਈ ਹੈ, ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ।
ਸੂਤਰਾਂ ਨੇ ਦੱਸਿਆ ਕਿ ਦੋਸ਼ੀਆਂ ਵੱਲੋਂ ਗੋਲੀਬਾਰੀ ‘ਚ ਵਰਤੀ ਗਈ ਬੰਦੂਕ ਦੀ ਭਾਲ ਲਈ ਮੁੰਬਈ ਕ੍ਰਾਈਮ ਬ੍ਰਾਂਚ ਦੀ ਟੀਮ ਸੂਰਤ ਪਹੁੰਚੀ। ਐਨਕਾਊਂਟਰ ਸਪੈਸ਼ਲਿਸਟ ਅਤੇ ਕ੍ਰਾਈਮ ਬ੍ਰਾਂਚ ਯੂਨਿਟ 9 ਦੇ ਇੰਚਾਰਜ ਦਯਾ ਨਾਇਕ ਆਪਣੀ ਟੀਮ ਨਾਲ ਗੁਜਰਾਤ ਗਏ ਹਨ। ਕ੍ਰਾਈਮ ਬ੍ਰਾਂਚ ਨੂੰ ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਨ੍ਹਾਂ ਨੇ ਸੂਰਤ ਦੀ ਇਕ ਨਦੀ ‘ਚ ਬੰਦੂਕ ਸੁੱਟ ਦਿੱਤੀ ਸੀ। ਮੁਲਜ਼ਮਾਂ ਨੇ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਨੇ ਬੰਦੂਕ ਸੂਰਤ ਦੀ ਤਾਪੀ ਨਦੀ ‘ਚ ਸੁੱਟ ਦਿੱਤੀ ਸੀ, ਜਿਸ ਤੋਂ ਬਾਅਦ ਪੁਲਸ ਟੀਮ ਸੂਰਤ ‘ਚ ਤਲਾਸ਼ ਕਰ ਰਹੀ ਹੈ।
ਪੁਲਸ ਨੇ ਦੱਸਿਆ ਕਿ ਜਦੋਂ ਕੈਬ ਡਰਾਈਵਰ ਸਲਮਾਨ ਦੇ ਘਰ ਗਲੈਕਸੀ ਅਪਾਰਟਮੈਂਟ ਪਹੁੰਚਿਆ ਤੇ ਉਥੇ ਮੌਜੂਦ ਚੌਕੀਦਾਰ ਨੂੰ ਬੁਕਿੰਗ ਬਾਰੇ ਪੁੱਛਿਆ ਤਾਂ ਚੌਕੀਦਾਰ ਪਹਿਲਾਂ ਤਾਂ ਹੈਰਾਨ ਰਹਿ ਗਿਆ ਪਰ ਉਸ ਨੇ ਤੁਰੰਤ ਨੇੜੇ ਦੇ ਬਾਂਦਰਾ ਪੁਲਸ ਸਟੇਸ਼ਨ ਨੂੰ ਬੁਕਿੰਗ ਬਾਰੇ ਸੂਚਨਾ ਦਿੱਤੀ। ਇਸ ’ਤੇ ਕਾਰਵਾਈ ਕਰਦਿਆਂ ਮੁੰਬਈ ਦੀ ਬਾਂਦਰਾ ਪੁਲਸ ਨੇ ਕੈਬ ਡਰਾਈਵਰ ਤੋਂ ਪੁੱਛਗਿੱਛ ਕੀਤੀ ਤੇ ਆਨਲਾਈਨ ਕੈਬ ਬੁੱਕ ਕਰਨ ਵਾਲੇ ਵਿਅਕਤੀ ਬਾਰੇ ਜਾਣਕਾਰੀ ਹਾਸਲ ਕੀਤੀ।