ਅਨੰਤ-ਰਾਧਿਕਾ ਦੇ ਵਿਆਹ ਤੋਂ ਪਹਿਲਾਂ ਅੰਬਾਨੀ ਪਰਿਵਾਰ ਨੇ ਕਰਵਾਇਆ ਹਵਨ

ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ‘ਚ ਸਿਰਫ 12 ਦਿਨ ਬਾਕੀ ਹਨ ਅਤੇ ਪਹਿਲਾਂ ਹੀ ਉਨ੍ਹਾਂ ਦੇ ਘਰ ‘ਚ ਤਿਉਹਾਰ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਵਿਆਹ ਦੀਆਂ ਰਸਮਾਂ ਸ਼ੁਰੂ ਕਰਨ ਤੋਂ ਪਹਿਲਾਂ ਅੰਬਾਨੀ ਪਰਿਵਾਰ ਮਾਤਾ ਕ੍ਰਿਸ਼ਨਾ ਕਾਲੀ ਦੇ ਮੰਦਰ ‘ਚ ਆਸ਼ੀਰਵਾਦ ਲੈਣ ਪਹੁੰਚਿਆ, ਜਿਸ ਦੀ ਝਲਕ ਹੁਣ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈ ਹੈ।

ਸਾਹਮਣੇ ਆਈ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਅਨੰਤ ਅੰਬਾਨੀ ਆਪਣੇ ਕੁਝ ਦੋਸਤਾਂ ਨਾਲ ਮਾਤਾ ਕ੍ਰਿਸ਼ਨਾ ਕਾਲੀ ਦੇ ਦਰਸ਼ਨਾਂ ਲਈ ਨੇਰਲ ਪਹੁੰਚੇ, ਜਿੱਥੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਢੋਲ-ਨਗਾਰਿਆਂ ਦੀ ਤਾਲ ‘ਤੇ ਉਸ ਦੀ ਗੱਡੀ ‘ਤੇ ਫੁੱਲਾਂ ਦੀ ਵਰਖਾ ਕੀਤੀ ਜਾਂਦੀ ਹੈ। ਮਾਤਾ ਕ੍ਰਿਸ਼ਨਾ ਕਾਲੀ ਦੇ ਦਰਸ਼ਨ ਕਰਨ ਉਪਰੰਤ ਅੰਬਾਨੀ ਪਰਿਵਾਰ ਹਵਨ ਵਿੱਚ ਸ਼ਾਮਲ ਹੋਇਆ। ਇਸ ਦੌਰਾਨ ਅਨੰਤ ਮੈਰੂਨ ਰੰਗ ਦੇ ਕੁੜਤੇ ਪਜਾਮੇ ਅਤੇ ਜੈਕੇਟ ਵਿੱਚ ਨਜ਼ਰ ਆ ਰਹੇ ਹਨ।

ਤੁਹਾਨੂੰ ਦੱਸ ਦੇਈਏ, ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦਾ ਵਿਆਹ 12 ਜੁਲਾਈ ਨੂੰ ਮੁੰਬਈ ਦੇ ਜੀਓ ਵਰਲਡ ਕਨਵੈਨਸ਼ਨ ਸੈਂਟਰ ਵਿੱਚ ਹੋਵੇਗਾ। ਵਿਆਹ ਦਾ ਪ੍ਰੋਗਰਾਮ 12, 13 ਅਤੇ 14 ਜੁਲਾਈ ਨੂੰ ਤਿੰਨ ਦਿਨ ਚੱਲੇਗਾ। ਇਸ ਤੋਂ ਪਹਿਲਾਂ ਇਹ ਜੋੜਾ ਦੋ ਵਾਰ ਆਪਣੇ ਦੋਸਤਾਂ ਅਤੇ ਸੈਲੀਬ੍ਰਿਟੀਜ਼ ਨੂੰ ਗ੍ਰੈਂਡ ਪ੍ਰੀ-ਵੈਡਿੰਗ ਪਾਰਟੀ ਦੇ ਚੁੱਕੇ ਹਨ।

Leave a Reply

Your email address will not be published. Required fields are marked *