
ਸਿਡਨੀ ਦੇ ਇੱਕ ਮਾਲ ਵਿੱਚ ਚਾਕੂ ਨਾਲ ਕੀਤੇ ਗਏ ਹਮਲੇ ਦੌਰਾਨ ਹਮਲਾਵਰ ਦਾ ਮੁਕਾਬਲਾ ਕਰਨ ਵਾਲੇ ਇੱਕ ਫਰਾਂਸੀਸੀ ਨਿਰਮਾਣ ਕਰਮਚਾਰੀ ਨੂੰ ਸਨਮਾਨਿਤ ਕਰਦੇ ਹੋਏ ਆਸਟਰੇਲੀਆ ਵਿੱਚ ਸਥਾਈ ਰੂਪ ਨਾਲ ਰਹਿਣ ਦੀ ਇਜਾਜ਼ਤ ਦਿੱਤੀ ਗਈ ਹੈ। ਇਸ ਹਮਲੇ ‘ਚ 6 ਲੋਕਾਂ ਦੀ ਮੌਤ ਹੋ ਗਈ ਸੀ ਅਤੇ 12 ਹੋਰ ਜ਼ਖ਼ਮੀ ਹੋ ਗਏ ਸਨ। ਆਸਟ੍ਰੇਲੀਆਈ ਸਰਕਾਰ ਨੇ ਫਰਾਂਸੀਸੀ ਨਿਰਮਾਣ ਕਰਮਚਾਰੀ ਡੈਮੀਅਨ ਗੁਏਰੋਟ ਨੂੰ ਉਸ ਦੀ ਬਹਾਦਰੀ ਲਈ ਸਨਮਾਨਿਤ ਕੀਤਾ ਹੈ ਅਤੇ ਉਸ ਨੂੰ ਦੇਸ਼ ਦਾ ਸਥਾਈ ਨਿਵਾਸੀ ਬਣਾਉਣ ਦਾ ਫੈਸਲਾ ਕੀਤਾ ਹੈ।
ਗੁਏਰੋਟ ਨੇ ‘ਨਾਈਨ ਨੈੱਟਵਰਕ ਟੈਲੀਵਿਜ਼ਨ’ ਨੂੰ ਦੱਸਿਆ ਕਿ ਉਹ ਆਸਟ੍ਰੇਲੀਆ ‘ਚ ਰਹਿਣ ਦਾ ਮੌਕਾ ਮਿਲਣ ‘ਤੇ ਖੁਸ਼ ਹੈ। ਉਸ ਨੇ ਇਹ ਵੀ ਕਿਹਾ ਕਿ ਹਮਲੇ ਵਿੱਚ ਕਈ ਲੋਕਾਂ ਅਤੇ ਪਰਿਵਾਰਾਂ ਨੂੰ ਹੋਏ ਨੁਕਸਾਨ ਤੋਂ ਉਹ ਡੂੰਘਾ ਦੁਖੀ ਹੈ। ਅਲਬਾਨੀਜ਼ ਨੇ ਗੁਏਰੋਟ ਨੂੰ ਕਿਹਾ, “ਜਿੰਨਾ ਚਿਰ ਤੁਸੀਂ ਚਾਹੁੰਦੇ ਹੋ ਉਦੋਂ ਤੱਕ ਆਸਟ੍ਰੇਲੀਆ ਵਿੱਚ ਰਹਿਣ ਲਈ ਤੁਹਾਡਾ ਸੁਆਗਤ ਹੈ।” ਆਸਟ੍ਰੇਲੀਆ ਦੇ ਸਿਡਨੀ ਵਿੱਚ ਇੱਕ ਸ਼ਾਪਿੰਗ ਸੈਂਟਰ ਵਿੱਚ ਪਿਛਲੇ ਹਫ਼ਤੇ ਇੱਕ ਵਿਅਕਤੀ ਵੱਲੋਂ ਚਾਕੂ ਨਾਲ ਕੀਤੇ ਗਏ ਹਮਲੇ ਵਿੱਚ 6 ਲੋਕਾਂ ਦੀ ਮੌਤ ਹੋ ਗਈ ਸੀ। ਬਾਅਦ ਵਿੱਚ ਪੁਲਸ ਕਾਰਵਾਈ ਵਿੱਚ ਹਮਲਾਵਰ ਵੀ ਮਾਰਿਆ ਗਿਆ ਸੀ।