
ਬਹੁਜਨ ਸਮਾਜ ਪਾਰਟੀ ਵਲੋਂ ਬਿਜਨੌਰ ਤੋਂ ਆਪਣੇ ਜਿਸ ਸਾਬਕਾ ਸੰਸਦ ਮੈਂਬਰ ਮਲੂਕ ਨਾਗਰ ਦੀ ਟਿਕਟ ਕੱਟੀ ਗਈ ਹੈ, ਉਹ ਉੱਤਰ ਪ੍ਰਦੇਸ਼ ਦੇ ਸਭ ਤੋਂ ਅਮੀਰ ਸੰਸਦ ਮੈਂਬਰਾਂ ’ਚੋਂ ਇਕ ਹਨ। ਸਾਲ 2019 ਦੀਆਂ ਲੋਕ ਸਭਾ ਚੋਣਾਂ ’ਚ ਦਿੱਤੇ ਗਏ ਹਲਫਨਾਮੇ ਅਨੁਸਾਰ ਮਲੂਕ ਨਾਗਰ ਦੀ ਕੁੱਲ ਜਾਇਦਾਦ ਲਗਭਗ 250 ਕਰੋੜ ਰੁਪਏ ਹੈ। ਉਨ੍ਹਾਂ ’ਤੇ ਬੈਂਕਾਂ ਦਾ 101.61 ਕਰੋੜ ਰੁਪਏ ਬਕਾਇਆ ਹੈ।
ਸਟੇਟ ਬੈਂਕ ਆਫ ਇੰਡੀਆ ਨੇ ਮਲੂਕ ਨਾਗਰ ਅਤੇ ਉਨ੍ਹਾਂ ਦੇ ਭਰਾ ਵਿਰੁੱਧ 54 ਕਰੋੜ ਰੁਪਏ ਦੀ ਵਸੂਲੀ ਦਾ ਵੀ ਨੋਟਿਸ ਜਾਰੀ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਕੁਝ ਟਿਕਾਣਿਆਂ ’ਤੇ ਆਮਦਨ ਕਰ ਵਿਭਾਗ ਦੀ ਰੇਡ ਵੀ ਹੋਈ ਸੀ। ਟਿਕਟ ਕੱਟੇ ਜਾਣ ਤੋਂ ਬਾਅਦ ਮਲੂਕ ਨੇ ਮਾਇਆਵਤੀ ਦਾ ਸਾਥ ਛੱਡ ਦਿੱਤਾ ਹੈ।