
ਦਿੱਲੀ ਨਗਰ ਨਿਗਮ ਦੇ ਮੇਅਰ ਅਤੇ ਡਿਪਟੀ ਮੇਅਰ ਲਈ ਚੋਣਾਂ 26 ਅਪ੍ਰੈਲ ਨੂੰ ਹੋਣਗੀਆਂ। ਇਕ ਅਧਿਕਾਰਤ ਨੋਟੀਫਿਕੇਸ਼ਨ ‘ਚ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ। ਇਸ ‘ਚ ਕਿਹਾ ਗਿਆ ਹੈ ਕਿ ਦਿੱਲੀ ਨਗਰ ਨਿਗਮ ਦੀ ਆਮ ਸਦਨ ਦੀ ਬੈਠਕ ਸਵੇਰੇ 11 ਵਜੇ ਅਰੁਣਾ ਆਸਫ ਅਲੀ ਆਡੀਟੋਰੀਅਮ ‘ਚ ਹੋਵੇਗੀ।
ਅਧਿਕਾਰਤ ਨੋਟੀਫਿਕੇਸ਼ਨ ਅਨੁਸਾਰ, ਮੇਅਰ ਅਤੇ ਡਿਪਟੀ ਮੇਅਰ ਅਹੁਦੇ ਲਈ ਨਾਮਜ਼ਦ 18 ਅਪ੍ਰੈਲ ਤੱਕ ਨਿਗਮ ਸਕੱਤਰ ਦੇ ਦਫ਼ਤਰ ‘ਚ ਕਿਸੇ ਵੀ ਕਾਰਜ ਦਿਵਸ ‘ਤੇ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ ਦਾਖ਼ਲ ਕੀਤੇ ਜਾ ਸਕਦੇ ਹਨ। ਇਸ ‘ਚ ਕਿਹਾ ਗਿਆ ਹੈ ਕਿ ਦਿੱਲੀ ਨਗਰ ਨਿਗਮ ਦੇ ਮੇਅਰ ਦਾ ਅਹੁਦਾ ਤੀਜੇ ਸਾਲ ਲਈ ਅਨੁਸੂਚਿਤ ਜਾਤੀ ਲਈ ਰਾਖਵਾਂਕਰਨ ਹੈ।