
ਅਮਰੀਕਾ ਵਿਚ ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੋਏ ਇਕ ਪੰਜਾਬੀ ਨੌਜਵਾਨ ਨੂੰ ਠੱਗੀ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਨਿਊਯਾਰਕ ਦੇ ਗੇਟਸ ਕਸਬੇ ਵਿਚ ਪੁਲਸ ਦੇ ਇਕ ਸਟਿੰਗ ਆਪ੍ਰੇਸ਼ਨ ਦੌਰਾਨ 29 ਸਾਲਾ ਹਰਪ੍ਰੀਤ ਸਿੰਘ ਜਾਲ ਵਿਚ ਫਸਿਆ। ਗੇਟਸ ਪੁਲਸ ਦੇ ਮੁਖੀ ਰੌਬਰਟ ਲੌਂਗ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਨੇ ਕਥਿਤ ਤੌਰ ’ਤੇ ਇਕ ਔਰਤ ਦੇ ਬੈਂਕ ਖਾਤੇ ਵਿਚੋਂ ਰਕਮ ਕਢਵਾਉਣ ਦਾ ਯਤਨ ਕੀਤਾ। ਉਨ੍ਹਾਂ ਦੱਸਿਆ ਕਿ ਸਭ ਤੋਂ ਪਹਿਲਾਂ ਔਰਤ ਨੂੰ ਇਕ ਈਮੇਲ ਆਈ ਕਿ ਉਸ ਦਾ ਨੈਟਫਲਿਕਸ ਅਕਾਊਂਟ ਜਲਦ ਖ਼ਤਮ ਹੋ ਰਿਹਾ ਹੈ।
ਪੁਲਸ ਨੇ ਤੁਰਤ ਕਾਰਵਾਈ ਕਰਦਿਆਂ ਉਸ ਨੂੰ ਹਿਰਾਸਤ ਵਿਚ ਲੈ ਲਿਆ। ਪੜਤਾਲ ਦੌਰਾਨ ਪਤਾ ਲੱਗਾ ਕਿਹਾ ਹਰਪ੍ਰੀਤ ਸਿੰਘ ਦੀ ਇਮੀਗ੍ਰੇਸ਼ਨ ਅਦਾਲਤ ਵਿਚ ਪੇਸ਼ੀ ਮਾਰਚ 2025 ਵਿਚ ਹੋਣੀ ਹੈ। ਰੌਬਰਟ ਲੌਂਗ ਨੇ ਹੈਰਾਨੀ ਜ਼ਾਹਰ ਕੀਤੀ ਕਿ ਨਾਜਾਇਜ਼ ਤਰੀਕੇ ਨਾਲ ਅਮਰੀਕਾ ਦਾਖਲ ਹੋਣ ਵਾਲਿਆਂ ਨੂੰ ਐਨਾ ਲੰਮਾ ਸਮਾਂ ਕਿਉਂ ਦਿੱਤਾ ਜਾਂਦਾ ਹੈ। ਹੁਣ ਹਰਪ੍ਰੀਤ ਸਿੰਘ ਮੁੜ ਫੈਡਰਲ ਹਿਰਾਸਤ ਵਿਚ ਹੈ ਅਤੇ ਸੰਭਾਵਤ ਤੌਰ ’ਤੇ ਅਪਰਾਧਕ ਸਰਗਰਮੀਆਂ ਵਿਚ ਸ਼ਾਮਲ ਹੋਣ ਕਾਰਨ ਉਸ ਨੂੰ ਸਿੱਧੇ ਤੌਰ ’ਤੇ ਡਿਪੋਰਟ ਕੀਤਾ ਜਾ ਸਕਦਾ ਹੈ।