
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਆਉਣ ਵਾਲੀਆਂ ਲੋਕ ਸਭਾ ਚੋਣਾਂ ‘ਚ ਆਪਣੇ ਬੂਥ ਦੇ ਪਿਛਲੇ ਸਾਰੇ ਰਿਕਾਰਡ ਤੋੜਨ ਦੇ ਟੀਚੇ ਨਾਲ ਕੰਮ ਕਰਨ। ਉਨ੍ਹਾਂ ਕਿਹਾ ਕਿ ਹਰ ਚੋਣ ‘ਚ ਆਪਣੀ ਮਿਹਨਤ ਨਾਲ ਰਿਕਾਰਡ ਬਣਾ ਰਹੇ ਭਾਜਪਾ ਵਰਕਰਾਂ ਦਾ ਜੋਸ਼ ਦੇਖ ਕੇ ਬਾਕੀ ਪਾਰਟੀਆਂ ਦੇ ਨੇਤਾ ਪਹਿਲੇ ਹੀ ਠੰਡੇ ਪੈ ਜਾਂਦੇ ਹਨ। ਪੀ.ਐੱਮ. ਮੋਦੀ ਨੇ ਉੱਤਰ ਪ੍ਰਦੇਸ਼ ‘ਚ ਤੀਜੇ ਪੜਾਅ ‘ਚ ਹੋਣ ਵਾਲੀਆਂ ਚੋਣਾਂ ਦੇ ਅਧੀਨ ਆਉਣ ਵਾਲੀਆਂ 10 ਲੋਕ ਸਭਾ ਸੀਟਾਂ ਦੇ ਸਾਰੇ 22,648 ਬੂਥ ਦੇ ਵਰਕਰਾਂ ਨੂੰ ‘ਨਮੋ ਐਪ’ ਰਾਹੀਂ ਸੰਬੋਧਨ ਕੀਤਾ। ਉਨ੍ਹਾਂ ਕਿਹਾ,”ਅਸੀਂ ਚੋਣਾਂ ‘ਚ ਕਿੰਨੀ ਵੀ ਵੱਡੀ ਜਿੱਤ ਪ੍ਰਾਪਤ ਕਰਨ ਦੀ ਇੱਛਾ ਰੱਖਦੇ ਹੋਣ ਪਰ ਜਦੋਂ ਤੱਕ ਪੋਲਿੰਗ ਬੂਥ ਨਹੀਂ ਜਿੱਤਦੇ ਹਨ, ਉਦੋਂ ਤੱਕ ਚੋਣ ਜਿੱਤ ਹੀ ਨਹੀਂ ਸਕਦੇ ਹਨ, ਇਸ ਲਈ ਚੋਣਾਂ ‘ਚ ਜਿੱਤ ਦੀ ਜੋ ਆਤਮਾ ਹੈ, ਉਹ ਪੋਲਿੰਗ ਬੂਥ ਦੀ ਜਿੱਤ ‘ਚ ਹੈ।” ਪੀ.ਐੱਮ. ਮੋਦੀ ਨੇ ਕਿਹਾ,”ਇਸ ਲਈ ਮੇਰੀ ਤਾਂ ਹਮੇਸ਼ਾ ਅਪੀਲ ਰਹਿੰਦੀ ਹੈ ਕਿ ਸਾਨੂੰ ਇਕ ਹੀ ਟੀਚਾ ਲੈ ਕੇ ਕੰਮ ਕਰਨਾ ਚਾਹੀਦਾ ਕਿ ਅਸੀਂ ਆਪਣਾ ਪੋਲਿੰਗ ਬੂਥ ਜਿੱਤਾਂਗੇ ਅਤੇ ਪੁਰਾਣੇ ਜਿੰਨੇ ਵੀ ਰਿਕਾਰਡ ਹਨ, ਉਨ੍ਹਾਂ ਸਾਰਿਆਂ ਨੂੰ ਤੋੜਨ ਦਾ ਸੰਕਲਪ ਲੈ ਕੇ ਕੰਮ ਕਰਾਂਗੇ।”