
ਲਖਨਊ ਸੁਪਰ ਜਾਇੰਟਸ ਨੇ ਸ਼ਨੀਵਾਰ ਨੂੰ ਇੰਗਲੈਂਡ ਦੇ ਆਲਰਾਊਂਡਰ ਡੇਵਿਡ ਵਿਲੀ ਦੀ ਜਗ੍ਹਾ ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਮੈਟ ਹੈਨਰੀ ਨੂੰ ਆਪਣੀ ਟੀਮ ‘ਚ ਸ਼ਾਮਲ ਕੀਤਾ। ਹੈਨਰੀ 1.25 ਕਰੋੜ ਰੁਪਏ ਦੀ ਬੇਸ ਪ੍ਰਾਈਜ਼ ਨਾਲ ਲਖਨਊ ਟੀਮ ਨਾਲ ਜੁੜਣਗੇ।
ਵਿਲੀ ਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਤੋਂ ਹਟਣ ਦਾ ਫੈਸਲਾ ਕੀਤਾ ਸੀ। ਉਹ ਪਿਛਲੇ ਸਾਲ ਨਿਲਾਮੀ ਵਿੱਚ ਲਖਨਊ ਟੀਮ ਵਿੱਚ ਸ਼ਾਮਲ ਹੋਇਆ ਸੀ, ਜਿਸ ਤੋਂ ਪਹਿਲਾਂ ਉਸਨੇ 2022 ਅਤੇ 2023 ਵਿੱਚ ਰਾਇਲ ਚੈਲੇਂਜਰਜ਼ ਬੈਂਗਲੁਰੂ ਦੀ ਨੁਮਾਇੰਦਗੀ ਕੀਤੀ ਸੀ।