
24 ਫਰਵਰੀ ਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 647ਵਾਂ ਪ੍ਰਕਾਸ਼ ਦਿਹਾੜਾ ਬੜੀ ਹੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਇਸੇ ਸਬੰਧ ਵਿੱਚ ਜਲੰਧਰ ਵਿਚ ਸਲਾਨਾ ਜੋੜ ਮੇਲਾ ਮਿਤੀ 22 ਫਰਵਰੀ ਤੋਂ 25 ਫਰਵਰੀ ਤੱਕ ਸ੍ਰੀ ਸਤਿਗੁਰੂ ਰਵਿਦਾਸ ਧਾਮ ਬੂਟਾਮੰਡੀ ਨਕੋਦਰ ਰੋਡ ਜਲੰਧਰ ਵਿਖੇ ਮਨਾਇਆ ਜਾਣਾ ਹੈ। ਇਸ ਤੋਂ ਇਲਾਵਾ 23 ਫਰਵਰੀ ਨੂੰ ਜਲੰਧਰ ਸ਼ਹਿਰ ਅੰਦਰ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ। ਇਹ ਸ਼ੋਭਾ ਯਾਤਰਾ ਸਤਿਗੁਰੂ ਰਵਿਦਾਸ ਧਾਮ ਬੂਟਾਮੰਡੀ ਤੋਂ ਸ਼ੁਰੂ ਹੋ ਕੇ ਵਾਇਆ ਗੁਰੂ ਰਵਿਦਾਸ ਚੌਂਕ, ਨਕੋਦਰ ਚੌਂਕ, ਜੋਤੀ ਚੌਂਕ, ਪੀ. ਐੱਨ. ਬੀ. ਚੌਂਕ, ਮਿਲਾਪ ਚੌਂਕ, ਸ਼ਹੀਦ ਭਗਤ ਸਿੰਘ ਚੌਂਕ, ਅੱਡਾ ਹੁਸ਼ਿਆਰਪੁਰ, ਮਾਈ ਹੀਰਾ ਗੇਟ, ਪਟੇਲ ਚੌਂਕ, ਸਬਜੀ ਮੰਡੀ ਚੌਂਕ, ਬਸਤੀ ਅੱਡਾ ਚੌਂਕ ਰਾਂਹੀ ਹੁੰਦੀ ਹੋਈ ਸਤਿਗੁਰੂ ਰਵਿਦਾਸ ਧਾਮ ਬੂਟਾਮੰਡੀ ਜਲੰਧਰ ਵਿਖੇ ਸਮਾਪਤ ਹੋਵੇਗੀ।
ਇਸ ਸਲਾਨਾ ਜੋੜ ਮੇਲੇ ਅਤੇ ਸ਼ੋਭਾ-ਯਾਤਰਾ ਵਿੱਚ ਦੇਸ਼-ਵਿਦੇਸ਼ ਤੋਂ ਭਾਰੀ ਗਿਣਤੀ ਵਿੱਚ ਸ਼ਰਧਾਲੂਆਂ/ਸੰਗਤਾਂ ਦੇ ਸ਼ਾਮਲ ਹੋਣ ਦਾ ਅਨੁਮਾਨ ਹੈ, ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਕਮਿਸ਼ਨਰੇਟ ਜਲੰਧਰ ਵੱਲੋਂ ਆਮ ਪਬਲਿਕ ਦੀ ਸਹੂਲਤ ਲਈ ਟਰੈਫਿਕ ਡਾਇਵਰਸ਼ਨਾਂ ਅਤੇ ਵਾਹਨਾਂ ਦੀ ਪਾਰਕਿੰਗ ਲਈ ਸਥਾਨ ਨਿਰਧਾਰਿਤ ਕੀਤੇ ਗਏ ਹਨ ਤਾਂ ਜੋ ਇਸ ਦੌਰਾਨ ਆਵਾਜਾਈ ਨੂੰ ਨਿਰਵਿਘਨ ਅਤੇ ਸੁਚਾਰੂ ਤਰੀਕੇ ਨਾਲ ਬਹਾਲ ਰੱਖਿਆ ਜਾ ਸਕੇ। ਪ੍ਰਤਾਪਪੁਰਾ ਮੋੜ, ਵਡਾਲਾ ਚੌਂਕ, ਗੁਰੂ ਰਵਿਦਾਸ ਚੌਂਕ ਨੇੜੇ ਘਈ ਹਸਪਤਾਲ, ਤਿਲਕ ਨਗਰ ਰੋਡ ਨੇੜੇ ਵਡਾਲਾ ਪਿੰਡ ਬਾਗ, ਬੂਟਾ ਪਿੰਡ ਮੋੜ ਨੇੜੇ ਚਾਰਾਮੰਡੀ, ਮੈਂਨਬਰੋ ਚੌਂਕ, ਮੋੜ ਬਾਵਾ ਸ਼ੂਜ਼ ਫੈਕਟਰੀ, ਜੱਗੂ ਚੌਂਕ (ਸਿਧਾਰਥ ਨਗਰ ਰੋਡ ਨੇੜੇ ਘੁੱਲੇ ਦੀ ਚੱਕੀ), ਮਾਤਾ ਰਾਣੀ ਚੌਂਕ, ਬਬਰੀਕ ਚੌਂਕ, ਡਾਕਟਰ ਅੰਬੇਦਕਰ ਭਵਨ ਮੋੜ ਨਕੋਦਰ ਰੋਡ, ਟੀ-ਪੁਆਂਇੰਟ ਖਾਲਸਾ ਸਕੂਲ ਨਕੋਦਰ ਰੋਡ, ਨਕੋਦਰ ਚੌਂਕ, ਗੁਰੂ ਅਮਰਦਾਸ ਚੌਂਕ, ਸਮਰਾ ਚੌਂਕ, ਅਰਬਨ ਅਸਟੇਟ ਫੇਜ਼-2 ਟਰੈਫਿਕ ਸਿਗਨਲ ਲਾਇਟਾਂ, ਟੀ-ਪੁਆਇੰਟ ਨੇੜੇ ਕੋਠੀ ਪਵਨ ਟੀਨੂੰ ਆਦਿ।
ਉਕਤ ਮਿਤੀਆਂ ਅਨੁਸਾਰ ਸਲਾਨਾ ਜੋੜ ਮੇਲੇ ਦੀ ਸਮਾਪਤੀ ਤੱਕ ਜਲੰਧਰ ਸ਼ਹਿਰ ਤੋਂ ਨਕੋਦਰ-ਸ਼ਾਹਕੋਟ ਨੂੰ ਆਉਣ-ਜਾਣ ਵਾਲੇ ਸਾਰੇ ਵਾਹਨ/ਸਵਾਰੀ ਬੱਸਾਂ ਵਾਇਆ ਪੀ. ਏ. ਪੀ. ਚੌਂਕ ਤੋਂ ਹਵੇਲੀ ਤੋਂ ਜੀ. ਐੱਨ. ਏ. ਚੌਂਕ ਤੋਂ ਜਮਸ਼ੇਰ ਹੁੰਦੇ ਹੋਏ ਜੰਡਿਆਲਾ ਤੋਂ ਨਕੋਦਰ ਰੂਟ ਦਾ ਇਸਤੇਮਾਲ ਕਰਨਗੇ। ਵਡਾਲਾ ਚੌਂਕ ਵਾਇਆ ਗੁਰੂ ਰਵਿਦਾਸ ਚੌਂਕ, ਨਕੋਦਰ ਚੌਂਕ ਰੋਡ ਹਰ ਤਰ੍ਹਾਂ ਦੇ ਵਾਹਨਾਂ ਦੀ ਅਵਾਜਾਈ ਲਈ ਮੁੰਕਮਲ ਤੌਰ ਪਾਬੰਦੀ ਰਹੇਗੀ।