ਸੈਨ ਫਰਾਂਸਿਸਕੋ ਤੋਂ ਬੋਸਟਨ ਜਾਣ ਵਾਲੇ ਜਹਾਜ਼ ਦੀ ਵਿੰਗ ਨੁਕਸਾਨੇ ਜਾਣ ਕਾਰਨ ਕਰਾਈ ਗਈ ਐਮਰਜੈਂਸੀ ਲੈਂਡਿੰਗ

ਅਮਰੀਕਾ ਵਿਚ ਸੈਨ ਫਰਾਂਸਿਸਕੋ ਤੋਂ ਬੋਸਟਨ ਜਾਣ ਵਾਲੇ ਇਕ ਜਹਾਜ਼ ਨੂੰ ਉਸਦਾ ਵਿੰਗ (ਪਰ) ਨੁਕਸਾਨੇ ਜਾਣ ਕਾਰਨ ਸੋਮਵਾਰ ਨੂੰ ਐਮਰਜੈਂਸੀ ਲੈਂਡਿੰਗ ਕਰਨੀ ਪਈ। ਯੂਨਾਈਟਡ ਏਅਰਲਾਈਨਜ਼ ਨੇ ਮੰਗਲਵਾਰ ਨੂੰ ਇਸ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਉਡਾਣ ਸੰਖਿਆ 354 ਨੂੰ ਇਕ ਨੁਕਸਾਨੇ ਹੋਏ ਵਿੰਗ ਕਾਰਨ ਐਮਰਜੈਂਸੀ ਲੈਂਡਿੰਗ ਕਰਨੀ ਪਈ। ਕੰਪਨੀ ਨੇ ਕਿਹਾ ਕਿ ਜਹਾਜ਼ ਦੇ ਵਿੰਗ ‘ਤੇ ਸਲੈਟ ਵਿਚ ਸਮੱਸਿਆ ਸੀ ਪਰ ਬੋਇੰਗ 757-200 ਦੇ ਨੁਕਸਾਨ ਦਾ ਕਾਰਨ ਨਹੀਂ ਦੱਸਿਆ। ਬੋਇੰਗ 757-200 ਸਵਾਰ 165 ਯਾਤਰੀਆਂ ਵਿਚੋਂ ਇਕ ਕੇਵਿਨ ਕਲੈਕਰ ਨੇ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਸਾਂਝੀ ਕੀਤੀ, ਜਿਸ ਵਿਚ ਸਲੇਟ ਪੈਨਲ ਅੰਸ਼ਕ ਤੌਰ ‘ਤੇ ਕੱਟਿਆ ਹੋਇਆ ਦਿਖਾਈ ਦੇ ਰਿਹਾ ਹੈ। ਕਲੈਕਰ ਨੇ ਵੀਡੀਓ ਕਲਿੱਪ ਵਿੱਚ ਕਿਹਾ ਕਿ ਜਹਾਜ਼, ਵਿੰਗ ਵਿਚ ਨੁਕਸਾਨ ਕਾਰਨ ਡੈਨਵਰ ਵਿੱਚ ਲੈਂਡ ਕਰਨ ਵਾਲਾ ਹੈ। ਜਹਾਜ਼ ਸ਼ਾਮ 5:21 ਵਜੇ ਡੈਨਵਰ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਸੁਰੱਖਿਅਤ ਰੂਪ ਨਾਲ ਉਤਰਿਆ।

Leave a Reply

Your email address will not be published. Required fields are marked *