
ਯੂ ਮੁੰਬਾ ਅਤੇ ਤੇਲਗੂ ਟਾਈਟਨਜ਼ ਨੇ ਮੰਗਲਵਾਰ ਨੂੰ ਇੱਥੇ ਪ੍ਰੋ ਕਬੱਡੀ ਲੀਗ (ਪੀ.ਕੇ.ਐੱਲ.) ਦੇ ਮੈਚ ਵਿਚ 45-45 ਨਾਲ ਡਰਾਅ ਖੇਡ ਕੇ ਆਪਣੀ ਮੁਹਿੰਮ ਨੂੰ ਰੋਮਾਂਚਕ ਢੰਗ ਨਾਲ ਸਮਾਪਤ ਕੀਤਾ। ਤੇਲਗੂ ਟਾਈਟਨਜ਼ ਦੇ ਕਪਤਾਨ ਪਵਨ ਸਹਿਰਾਵਤ 14 ਰੇਡ ਅੰਕਾਂ ਨਾਲ ਮੈਚ ਵਿੱਚ ਸਭ ਤੋਂ ਵੱਧ ਸਕੋਰਰ ਬਣੇ। ਯੂ ਮੁੰਬਾ ਦੇ ਅਮੀਰ ਮੁਹੰਮਦ ਜ਼ਫਰਦਾਨੇਸ਼ ਨੇ ਮੈਚ ਵਿੱਚ 11 ਅੰਕ ਬਣਾਏ।
ਇਸ ਦੌਰਾਨ ਸਹਿਰਾਵਤ ਮੌਜੂਦਾ ਸੀਜ਼ਨ ‘ਚ 200 ਰੇਡ ਪੁਆਇੰਟ ਬਣਾਉਣ ਵਾਲੇ ਤੀਜੇ ਖਿਡਾਰੀ ਬਣ ਗਏ ਹਨ। ਮੈਚ ਦੇ ਆਖਰੀ ਤਿੰਨ ਮਿੰਟਾਂ ਵਿੱਚ ਤੇਲਗੂ ਟਾਈਟਨਸ ਦੀ ਟੀਮ 44-35 ਨਾਲ ਪਛੜ ਰਹੀ ਸੀ ਪਰ ਸਹਿਰਾਵਤ ਨੇ ਚਾਰ ਅੰਕਾਂ ਦਾ ਸੁਪਰ ਰੇਡ ਬਣਾ ਕੇ ਟੀਮ ਲਈ ਵਾਪਸੀ ਕੀਤੀ। ਦੋਵੇਂ ਟੀਮਾਂ ਪਲੇਆਫ ਦੀ ਦੌੜ ਤੋਂ ਪਹਿਲਾਂ ਹੀ ਬਾਹਰ ਹੋ ਚੁੱਕੀਆਂ ਸਨ।