ਸੁਖਬੀਰ ਬਾਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਰਾਜਸੀ ਮਾਮਲਿਆਂ ਬਾਰੇ ਕਮੇਟੀ ਦਾ ਐਲਾਨ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਜੱਥੇਬੰਦਕ ਢਾਂਚੇ ਵਿਚ ਵਾਧਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੀ ਰਾਜਸੀ ਮੁਾਮਲਿਆਂ ਬਾਰੇ ਕਮੇਟੀ (ਪੀ.ਏ.ਸੀ.) ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਾਰਟੀ ਦੀ ਕੋਰ ਕਮੇਟੀ ਦੇ ਮੈਂਬਰ ਅਤੇ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਇਸ ਕਮੇਟੀ ਵਿਚ ਸ਼ਾਮਿਲ ਕੀਤਾ ਗਿਆ ਹੈ। ਜਿਨ੍ਹਾਂ ਸੀਨੀਅਰ ਆਗੂਆਂ ਨੂੰ ਪੀ.ਏ.ਸੀ. ਦਾ ਮੈਂਬਰ ਬਣਾਇਆ ਗਿਆ ਹੈ ਉਨ੍ਹਾਂ ਵਿਚ ਜ਼ਿਲ੍ਹਾ ਅੰਮ੍ਰਿਤਸਰ ਤੋਂ ਰੁਪਿੰਦਰ ਸਿੰਘ ਰੂਬੀ, ਜੋਰਾਵਰ ਸਿੰਘ, ਰਾਣਾ ਰਣਬੀਰ ਸਿੰਘ ਲੋਪੋਕੇ, ਸੁਰਜੀਤ ਸਿੰਘ ਭਿੱਟੇਵੱਡ, ਰਵਿੰਦਰਪਾਲ ਕੁੱਕੂ, ਰਾਜਬੀਰ ਸਿੰਘ ਉਦੋ ਨੰਗਲ, ਤਰਸੇਮ ਸਿੰਘ ਚੰਗਿਆੜਾ, ਮਲਕੀਅਤ ਸਿੰਘ, ਰਾਣਾ ਪਲਵਿੰਦਰ ਸਿੰਘ, ਇਕਬਾਲ ਸਿੰਘ, ਹਰਭਜਨ ਸਿੰਘ, ਪੂਰਨ ਸਿੰਘ ਮੱਤੇਵਾਲ, ਜਗੀਰ ਸਿੰਘ ਵਰਪਾਲ ਕਲਾਂ, ਹਰਦਲਬੀਰ ਸਿੰਘ ਸ਼ਾਹ ਖੈਰਾਬਾਦ, ਸੁੱਚਾ ਸਿੰਘ ਧਰਮੀ ਫੋਜੀ, ਰਜਿੰਦਰ ਸਿੰਘ ਅਤੇ ਸੁਖਵਿੰਦਰ ਸਿੰਘ ਜ਼ਿਲ੍ਹਾ ਬਠਿੰਡਾ ਤੋਂ ਜਥੇਦਾਰ ਸਤਨਾਮ ਸਿੰਘ ਭਾਈਰੂਪਾ, ਗੁਰਮੀਤ ਸਿੰਘ ਸਲਾਬਤਪੁਰਾ, ਪ੍ਰੀਤਮ ਸਿੰਘ ਖਿਆਲੀਵਾਲਾ, ਹਰਗੋਬਿੰਦ ਸਿੰਘ ਲਹਿਰਾ ਖਾਨਾ, ਰਾਜਦੀਪ ਸਿੰਘ ਕਾਲਾ ਅਤੇ ਰਵਿੰਦਰ ਕੁਮਾਰ ਰਵੀ, ਦਲਜੀਤ ਸਿੰਘ ਬਰਾੜ, ਨਿਰਮਲ ਸਿੰਘ ਸੰਧੂ, ਜ਼ਿਲ੍ਹਾ ਫਰੀਦਕੋਟ ਤੋਂ ਨਰਿੰਦਰ ਸਿੰਘ (ਨਿੰਦਾ), ਮੇਹਰ ਸਿੰਘ, ਪ੍ਰਤਾਪ ਸਿੰਘ ਨੰਗਲ, ਗੁਰਚੇਤ ਸਿੰਘ ਬਰਗਾੜੀ ਅਤੇ ਜਗਰੂਪ ਸਿੰਘ ਘਣੀਆ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਡਾ. ਜਗਦੀਪ ਸਿੰਘ ਰਾਣਾ, ਹਰਭਜਨ ਸਿੰਘ ਚਨਾਰਥਲ ਅਤੇ ਇੰਦਰਜੀਤ ਸਿੰਘ ਸੰਧੂ, ਜ਼ਿਲ੍ਹਾ ਫਾਜ਼ਿਲਕਾ ਤੋਂ ਸਤਿੰਦਰ ਸਿੰਘ ਸਵੀ, ਗੁਰਜੰਟ ਸਿੰਘ ਬੱਬੀ ਖੋਸਾ, ਹਵਾ ਸਿੰਘ ਪੂਨੀਆ ਅਤੇ ਚੌਧਰੀ ਹਰੀਸ਼ ਨੰਬਰਦਾਰ ਜ਼ਿਲ੍ਹਾ ਫਿਰੋਜ਼ਪੁਰ ਤੋਂ ਚਮਕੌਰ ਸਿੰਘ ਖੋਸਾ, ਡਾ. ਨਿਰਵੈਰ ਸਿੰਘ ਉਪਲ ਜ਼ੀਰਾ, ਬਲਵਿੰਦਰ ਸਿੰਘ ਬਸਤੀ ਰਾਮ ਲਾਲ, ਬਲਵਿੰਦਰ ਸਿੰਘ ਕੋਤਵਾਲ, ਗੁਰਮੀਤ ਸਿੰਘ ਮੁੱਦਕੀ, ਜੋਗਾ ਸਿੰਘ ਮੁਰੱਕ ਵਾਲਾ, ਭੁਪਿੰਦਰ ਸਿੰਘ ਫਰੀਦੇਵਾਲਾ, ਗੁਰਪ੍ਰੀਤ ਸਿੰਘ ਲੱਖੋ ਕੇ ਬਹਿਰਾਮ ਅਤੇ ਸੁਖਵੰਤ ਸਿੰਘ ਥੇਹਗੁੱਜਰ, ਜ਼ਿਲ੍ਹਾ ਗੁਰਦਾਸਪੁਰ ਤੋਂ ਮਨਜੀਤ ਸਿੰਘ, ਮਹਿੰਦਰ ਸਿੰਘ, ਵਿਜੇ ਮਹਾਜਨ, ਦਲਬੀਰ ਸਿੰਘ ਭਟੋਆ, ਪ੍ਰੇਮ ਸਿੰਘ, ਕੁਲਵੰਤ ਸਿੰਘ ਕਾਹਨੂੰਵਾਨ, ਕਵਲਜੀਤ ਸਿੰਘ ਪਵਾਰ, ਹਰਭਜਨ ਸਿੰਘ ਤੂਰ, ਕੁਲਦੀਪ ਸਿੰਘ ਮੂੜ ਅਤੇ ਬਾਬਾ ਚੈਨ ਸਿੰਘ ਡੋਗਰ ਮਹੇਸ ਨੂੰ ਸ਼ਾਮਲ ਕੀਤਾ ਗਿਆ ਹੈ।

Leave a Reply

Your email address will not be published. Required fields are marked *