
ਮੁੱਖ ਮੰਤਰੀ ਭਗਵੰਤ ਮਾਨ ਅੱਜ ਹੁਸ਼ਿਆਰਪੁਰ ਵਿਖੇ ਡੀ. ਏ. ਵੀ. ਕਾਲਜ ‘ਚ ਇੰਟਰ-ਜ਼ੋਨਲ ਯੂਥ ਫੈਸਟੀਵਲ ਦੇ ਪ੍ਰੋਗਰਾਮ ਵਿਚ ਸ਼ਿਰਕਤ ਕਰਨ ਪਹੁੰਚੇ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਸਟੇਜ਼ ਤੋਂ ਕਰਮਜੀਤ ਅਨਮੋਲ ਦੇ ਨਾਲ ਗਾਣਾ ਗਾਉਂਦੇ ਦਿਸੇ। ਪੁਰਾਣੇ ਦਿਨਾਂ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ ਕਿ ਜਦੋਂ ਮੈਂ ਪੜ੍ਹਦਾ ਹੁੰਦਾ ਸੀ ਤਾਂ ਕਰਮਜੀਤ ਅਨਮੋਲ ਵੀ ਮੇਰੇ ਨਾਲ ਹੁੰਦੇ ਸਨ ਅਤੇ ਫਿਰ ਬਾਅਦ ਵਿਚ ਫਿਲਮਾਂ ਦੇ ਵਿਚ ਵੀ ਇਕੱਠੇ ਕੰਮ ਕੀਤਾ।
ਉਸ ਵੇਲੇ ਅਸੀਂ ਇਕੱਠੇ ਸੰਤ ਰਾਮ ਉਦਾਸੀ ਦੀ ਕਵਿਤਾ ਗਾਉਂਦੇ ਹੁੰਦੇ ਸੀ, ਤੂੰ ਮਘਦਾ ਰਹੀ ਵੇ ਸੂਰਜਾ ਕਮੀਆਂ ਦੇ ਵਿਹੜੇ। ਕਰਮਜੀਤ ਅਨਮੋਲ ਦੀ ਤਾਰੀਫ਼ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਕਰਮਜੀਤ ਸਿੰਘ ਜਿਸ ਸ਼ਿੱਦਤ ਅਤੇ ਕਮਾਲ ਨਾਲ ਕਰਮਜੀਤ ਅਨਮੋਲ ਗਾਉਂਦੇ ਸਨ ਤਾਂ ਲੋਕ ਵੀ ਰੋਣ ਲੱਗ ਜਾਂਦੇ ਸਨ।