
ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਵੋਟਾਂ ਦੀ ਗਿਣਤੀ ਦੌਰਾਨ, ਯੂਐੱਸ ਦੇ ਸੰਸਦ ਮੈਂਬਰ ਤੇ ਜੀਓਪੀ ਨੇਤਾ ਰਿਚਰਡ ਮੈਕਕਾਰਮਿਕ ਨੇ ਡੋਨਾਲਡ ਟਰੰਪ ਦੀ ਵ੍ਹਾਈਟ ਹਾਊਸ ਵਿੱਚ ਵਾਪਸੀ ਦਾ ਭਰੋਸਾ ਪ੍ਰਗਟਾਇਆ ਅਤੇ ਕਿਹਾ ਕਿ ਕਮਲਾ ਹੈਰਿਸ ‘ਪੂਰੀ ਤਰ੍ਹਾਂ’ ਮੁਕਾਬਲਾ ਹਾਰ ਗਈ ਹੈ।
ਟਰੰਪ ਦੇ ਰਾਸ਼ਟਰਪਤੀ ਬਣਨ ਦੀਆਂ ਸੰਭਾਵਨਾਵਾਂ ਬਾਰੇ ਗੱਲ ਕਰਦਿਆਂ ਮੈਕਕਾਰਮਿਕ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਾਬਕਾ ਰਾਸ਼ਟਰਪਤੀ ਟਰੰਪ ਵਿਚਾਲੇ ‘ਚੰਗੀ ਦੋਸਤੀ’ ਹੈ ਅਤੇ ਉਹ ਮਿਲ ਕੇ ਵਿਸ਼ਵ ਅਰਥਵਿਵਸਥਾ ਨੂੰ ਅੱਗੇ ਲਿਜਾ ਸਕਦੇ ਹਨ। ਉਸਨੇ ਇਹ ਵੀ ਕਿਹਾ ਕਿ ਨਵੀਂ ਦਿੱਲੀ ਅਤੇ ਵਾਸ਼ਿੰਗਟਨ ਦੋਵਾਂ ਨੂੰ ਅੱਜ “ਇੱਕ ਦੂਜੇ ਦੀ ਲੋੜ ਹੈ।”