
ਚੰਡੀਗੜ੍ਹ ਸਮੇਤ ਪੰਜਾਬ ਦੇ ਸਾਰੇ ਜ਼ਿਲ੍ਹਿਆ ਵਿਚ ਤਾਪਮਾਨ ‘ਚ ਲਗਾਤਾਰ ਬਦਲਾਅ ਹੋ ਰਿਹਾ ਹੈ। ਪੰਜਾਬ ਦੇ ਔਸਤ ਤਾਪਮਾਨ ‘ਚ ਜਿੱਥੇ 0.1 ਡਿਗਰੀ ਦੀ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ, ਉਥੇ ਚੰਡੀਗੜ੍ਹ ‘ਚ 1.3 ਡਿਗਰੀ ਦਾ ਬਦਲਾਅ ਦੇਖਣ ਨੂੰ ਮਿਲਿਆ ਹੈ। ਚੰਡੀਗੜ੍ਹ ‘ਚ ਵੱਧ ਤੋਂ ਵੱਧ ਤਾਪਮਾਨ 33.9 ਅਤੇ ਘੱਟੋ-ਘੱਟ ਤਾਪਮਾਨ 17 ਡਿਗਰੀ ਦੇ ਨੇੜੇ ਪਹੁੰਚ ਗਿਆ ਹੈ। ਪੰਜਾਬ ਦੇ ਸਭ ਤੋਂ ਗਰਮ ਸ਼ਹਿਰ ਬਠਿੰਡਾ ਅਤੇ ਫਰੀਦਕੋਟ ਦਾ ਤਾਪਮਾਨ 35.9 ਡਿਗਰੀ ਰਿਹਾ, ਜਦੋਂ ਕਿ ਸਭ ਤੋਂ ਠੰਡਾ ਸ਼ਹਿਰ ਪਠਾਨਕੋਟ 14.4 ਡਿਗਰੀ ਰਿਹਾ।ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ‘ਚ ਤਾਪਮਾਨ ‘ਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲੇਗੀ। ਸੂਬੇ ਵਿਚ ਠੰਡ ਦੇ ਅਚਾਨਕ ਵਧਣ ਦੀ ਸੰਭਾਵਨਾ ਜਤਾਈ ਹੈ। ਵਿਭਾਗ ਦਾ ਆਖਣਾ ਹੈ ਕਿ 26 ਤੋਂ 28 ਅਕਤੂਬਰ ਦਰਮਿਆਨ ਸੂਬੇ ਦੇ ਮੌਸਮ ਵਿਚ ਵੱਡਾ ਬਦਲਾਅ ਆ ਸਕਦਾ ਹੈ, ਜਿਸ ਕਾਰਨ ਠੰਡ ਵਧੇਗੀ। ਦੀਵਾਲੀ ਤੋਂ ਬਾਅਦ ਹੋਰ ਬਦਲਾਅ ਦੇਖਣ ਨੂੰ ਮਿਲਣਗੇ। ਹਾਲਾਂਕਿ, ਇੱਕ ਹਫ਼ਤੇ ਤੱਕ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ ਅਤੇ ਉੱਤਰੀ ਭਾਰਤ ਵਿੱਚ ਖੁਸ਼ਕ ਠੰਢ ਬਰਕਰਾਰ ਰਹੇਗੀ। ਮੌਸਮ ਦੇ ਇਸ ਬਦਲਾਅ ਹੋਣ ਨਾਲ ਪ੍ਰਦੂਸ਼ਣ ਕਾਰਨ ਲੋਕਾਂ ਦਾ ਸਾਹ ਘੁੱਟ ਰਿਹਾ ਹੈ।