
ਮੱਧ ਪ੍ਰਦੇਸ਼ ਦੇ ਸਿਹੋਰ ਜ਼ਿਲ੍ਹੇ ਵਿੱਚ ਸੋਮਵਾਰ ਨੂੰ ਇੱਕ ਬੱਸ ਪਲਟਣ ਕਾਰਨ 30 ਲੋਕਾਂ ਦੇ ਜ਼ਖ਼ਮੀ ਹੋ ਜਾਣ ਦੀ ਸੂਚਨਾ ਮਿਲੀ ਹੈ। ਇਸ ਘਟਨਾ ਦੇ ਸਬੰਧ ਵਿਚ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਰੇਹਤੀ ਥਾਣਾ ਖੇਤਰ ਦੇ ਡੇਲਵਾੜੀ ਪਿੰਡ ‘ਚ ਉਸ ਸਮੇਂ ਵਾਪਰਿਆ, ਜਦੋਂ ਬੱਸ ਭੋਪਾਲ ਤੋਂ ਲਾਡਕੁਈ ਜਾ ਰਹੀ ਸੀ। ਇਸ ਬੱਸ ਵਿਚ ਬਹੁਤ ਸਾਰੀਆਂ ਸਵਾਰੀਆਂ ਸਵਾਰ ਸਨ।ਇਸ ਦੇ ਨਾਲ ਹੀ ਰੇਹਟੀ ਥਾਣੇ ਦੇ ਸਬ-ਇੰਸਪੈਕਟਰ ਨੰਦਰਾਮ ਅਹੀਰਵਾਰ ਨੇ ਦੱਸਿਆ ਕਿ ਡਰਾਈਵਰ ਨੇ ਵਾਹਨ ਤੋਂ ਕੰਟਰੋਲ ਗੁਆ ਦਿੱਤਾ ਸੀ, ਜਿਸ ਕਾਰਨ ਬੱਸ ਪਲਟ ਗਈ। ਪਤਾ ਲੱਗਾ ਹੈ ਕਿ ਬੱਸ ਵਿੱਚ 35 ਸਵਾਰੀਆਂ ਸਵਾਰ ਸਨ।