
ਸਾਗਾ ਸਟੂਡੀਓਜ਼ ਅਤੇ ਸ਼ਾਲੀਮਾਰ ਪ੍ਰੋਡਕਸ਼ਨਜ਼ ਨੇ ਕੇਬਲਵਨ ਔਰਿਜਨਲ ਲਈ “ਕਾਂਸਟੇਬਲ ਹਰਜੀਤ ਕੌਰ” ਦੇ ਨਿਰਮਾਣ ਲਈ ਸਾਂਝ ਪਾਈ ਹੈ। ਅਗਲਾ ਯੁੱਗ ਪੰਜਾਬੀ ਸੰਗੀਤ, ਫ਼ਿਲਮਾਂ ਅਤੇ ਵੈਬ ਸੀਰੀਜ਼ ਦਾ ਹੋਵੇਗਾ। ਕੇਬਲਵਨ ਜਲਦ ਹੀ ਲਾਂਚ ਹੋ ਰਿਹਾ ਹੈ। ਪੰਜਾਬੀ ਹਰ ਜਗ੍ਹਾ ਟ੍ਰੇਂਡ ਕਰ ਰਹੀ ਹੈ। ਪੰਜਾਬੀ ਆ ਗਏ ਓਏ!!
ਪੰਜਾਬ ਦੇ ਸਭ ਤੋਂ ਵੱਡੇ ਸਟੂਡੀਓ ਸਾਗਾ ਸਟੂਡੀਓਜ਼ ਨੇ ਹਾਲ ਹੀ ਵਿੱਚ ਇੱਕ ਨਵੇਂ OTT, ਕੇਬਲਵਨ ਨਾਲ ਸਾਂਝ ਪਾਉਣ ਦੀ ਘੋਸ਼ਣਾ ਕੀਤੀ ਹੈ, ਜਿੱਥੇ ਉਹ ਆਪਣੀਆਂ ਬਿਹਤਰੀਨ ਫ਼ਿਲਮਾਂ ਸਟ੍ਰੀਮ ਕਰੇਗਾ। ਇਸਦੇ ਨਾਲ ਨਾਲ, ਕਈ ਫ਼ਿਲਮ ਪ੍ਰੋਡਕਸ਼ਨ ਸਟੂਡੀਓਜ਼ ਨੇ ਪੰਜਾਬ ਦੀਆਂ ਸ਼ਾਨਦਾਰ ਕਹਾਣੀਆਂ ਦੇ ਨਿਰਮਾਣ ਲਈ ਕੇਬਲਵਨ ਨਾਲ ਸਾਂਝ ਪਾਈ ਹੈ, ਜੋ ਸਟ੍ਰੀਮਿੰਗ ਲਈ ਤਿਆਰ ਹਨ। ਇਹੋ ਜਿਹੀ ਹੀ ਇੱਕ ਸੁੰਦਰ ਕਹਾਣੀ, ਜਿਸ ਦਾ ਨਾਮ ਹੈ “ਕਾਂਸਟੇਬਲ ਹਰਜੀਤ ਕੌਰ,” ਫਲੋਰ ‘ਤੇ ਜਾ ਚੁੱਕੀ ਹੈ, ਜਿਸ ਦਾ ਨਿਰਮਾਣ ਸਾਗਾ ਸਟੂਡੀਓਜ਼ ਅਤੇ ਮੁੰਬਈ ਦੀ ਇਕ ਪ੍ਰਸਿੱਧ ਪ੍ਰੋਡਕਸ਼ਨ ਕੰਪਨੀ ਸ਼ਾਲੀਮਾਰ ਪ੍ਰੋਡਕਸ਼ਨਜ਼ ਲਿਮਿਟੇਡ ਮਿਲਕੇ ਕਰ ਰਹੀਆਂ ਹਨ। ਸ਼ਾਲੀਮਾਰ ਪ੍ਰੋਡਕਸ਼ਨਜ਼ ਲਿਮਿਟੇਡ ਸਿਰਫ਼ ਇੱਕ ਫਿਲਮ ਪ੍ਰੋਡਕਸ਼ਨ ਸਟੂਡੀਓ ਨਹੀਂ ਹੈ, ਬਲਕਿ ਇਨ੍ਹਾਂ ਕੋਲ ਤ੍ਰਿਸ਼ਾ ਸਟੂਡੀਓਜ਼ ਨਾਮ ਦੀ ਇੱਕ ਹੋਰ ਕੰਪਨੀ ਵੀ ਹੈ, ਜੋ ਅਧੁਨਿਕ ਤਕਨਾਲੋਜੀ ਨਾਲ ਭਰਪੂਰ ਪੋਸਟ ਪ੍ਰੋਡਕਸ਼ਨ ਸਟੂਡੀਓ ਹੈ।